ਟਿਕਟਿੰਗ ਏਜੰਟ ਦਾ ਲਾਇਸੰਸ “ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ ਕੈਂਸਲ
- 104 Views
- kakkar.news
- November 26, 2024
- Punjab
ਟਿਕਟਿੰਗ ਏਜੰਟ ਦਾ ਲਾਇਸੰਸ “ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ ਕੈਂਸਲ
ਫਿਰੋਜਪੁਰ 26 ਨਵੰਬਰ 2024 (ਅਨੁਜ ਕੱਕੜ ਟੀਨੂੰ)
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ੁਪਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਸਮੁੰਦਰੀ ਪੈਟਰੋਲ ਪੰਪ ਦੇ ਸਾਹਮਣੇ ਯਾਮਾਹਾ ਸ਼ੋਅਰੂਮ ਫਿਰੋਜ਼ਪੁਰ ਛਾਉਣੀ ਦੇ ਨਾਲ ਲੱਗਦੇ ਮੈਸ. ਕਰੀਅਰ ਸੋਲਿਊਸ਼ਨ ਦੇ ਨਾਮ ਤੇ ਸੰਦੀਪ ਵਰਮਾ ਪੁੱਤਰ ਹੰਸ ਰਾਜ, ਵਾਸੀ ਮਕਾਨ ਨੰ: 43, ਬਜ਼ਾਰ ਨੰ.5, ਫਿਰੋਜ਼ੁਪਰ ਛਾਉਣੀ ਨੂੰ ਟਿਕਟਿੰਗ ਏਜੰਟ ਦਾ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ ਤਹਿਤ ਲਾਇਸੰਸ ਨੰਬਰ 15/ਐੱਲਪੀਸੀ ਮਿਤੀ 12 ਜੂਨ 2018 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ ਮਿਤੀ 11 ਜੂਨ 2023 ਤੱਕ ਸੀ।
ਪ੍ਰਾਰਥੀ ਸੰਦੀਪ ਵਰਮਾ ਵੱਲੋਂ 26 ਜੂਨ 2024 ਨੂੰ ਲਿਖਤੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਵਿਖੇ ਆਪਣਾ ਲਾਇਸੰਸ ਨੰਬਰ 15/ਐੱਲਪੀਸੀ ਮਿਤੀ 12 ਜੂਨ 2018 ਨੂੰ ਕੈਂਸਲ ਕਰਨ ਸਬੰਧੀ ਬੇਨਤੀ ਪੱਤਰ ਦਿੱਤਾ ਗਿਆ। ਦਫਤਰ ਰਿਕਾਰਡ ਅਨੁਸਾਰ ਉਕਤ ਫਰਮ ਵਿਰੁੱਧ ਕੋਈ ਸ਼ਿਕਾਇਤ ਆਦਿ ਲੰਬਤ ਨਹੀਂ ਹੈ। ਇਸ ਲਈ ਪ੍ਰਾਰਥੀ ਸੰਦੀਪ ਵਰਮਾ ਨੂੰ ਜਾਰੀ ਕੀਤਾ ਗਿਆ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ ਤਹਿਤ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਜੇਕਰ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026