Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਸਿਹਤ ਵਿਭਾਗ ਵੱਲੋ ਫ਼ਿਰੋਜ਼ਪੁਰ ਅਤੇ ਮੋਗਾ ਜਿਲ੍ਹੇ ਵਿੱਚ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ
- 1116 Views
- kakkar.news
- December 24, 2024
- Crime Punjab
ਸਿਹਤ ਵਿਭਾਗ ਵੱਲੋ ਫ਼ਿਰੋਜ਼ਪੁਰ ਅਤੇ ਮੋਗਾ ਜਿਲ੍ਹੇ ਵਿੱਚ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ
ਫ਼ਿਰੋਜ਼ਪੁਰ,24 ਦਸੰਬਰ 2024 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਅਤੇ ਡਾ. ਅਭਿਨਵ ਤ੍ਰਿਖਾ ਕਮਿਸ਼ਨਰ , ਫ਼ੂਡ ਐਂਡ ਡਰੱਗ ਅਡਮਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਨਸ਼ੇ ਦੇ ਪ੍ਰਤੀਬੰਧਿਤ ਕੈਪਸੂਲ ਵੇਚਣ ਕਰਕੇ ਫਿਰੋਜਪੁਰ ਅਤੇ ਮੋਗਾ ਜਿਲ੍ਹੇ ਦੇ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ।
ਜੌਨਲ ਲਾਇਸੰਸਿੰਗ ਅਥਾਰਟੀ (ਡਰੱਗਜ਼ ਵਿੰਗ), ਫਿਰੋਜ਼ਪੁਰ ਜੌਨ ਵੱਲੋ ਸਖਤ ਕਾਰਵਾਈ ਕਰਦੇ ਹੋਏ ਡਰੱਗਜ਼ ਵਿਭਾਗ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਸਾਈ ਫਾਰਮੈਸੀ ਪਿੰਡ ਰਾਊ ਕੇ ਹਿਥਾੜ ਜਿਲ੍ਹਾਂ ਫਿਰੋਜ਼ਪੁਰ, ਨਵੀਨ ਮੈਡੀਕੋਜ਼ ਸਾਹਮਣੇ ਸਿਵਲ ਹਸਪਤਾਲ ਮਮਦੋਟ ਜਿਲ੍ਹਾਂ ਫਿਰੋਜ਼ਪੁਰ ਅਤੇ ਮੋਗਾ ਜਿਲ੍ਹੇ ਦੇ ਅਡਵਾਂਸ ਮੈਡੀਕੋਜ਼ ਸਾਹਮਣੇ ਗੋਇਲ ਮਾਰਕੀਟ ਮੋਗਾ ਅਤੇ ਪੰਜਾਬ ਮੈਡੀਕਲ ਸਟੋਰ ਫ਼ਿਰੋਜਪੁਰ ਲੁਧਿਆਣਾ ਜੀ.ਟੀ.ਰੋਡ ਮੋਗਾ ਦੇ ਲਾਇਸੰਸ 23 ਦਸੰਬਰ ਨੂੰ ਤੁਰੰਤ ਪ੍ਰਭਾਵ ਤੋ ਰੱਦ ਕਰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਫਰਮਾਂ ਪਾਸੋ ਡਰੱਗਜ਼ ਇੰਨਸਪੈਕਟਰ ਸੋਨੀਆ ਗੁਪਤਾ ਵੱਲੋ ਚੈਕਿੰਗ ਕਰਕੇ ਨਸ਼ੇ ਦੇ ਤੌਰ ਤੇ ਦੁਰਵਰਤੋ ਕੀਤੀਆ ਜਾਣ ਵਾਲੀਆ ਦਵਾਈਆ (ਪ੍ਰੀਗਾਬਾਲੀਨ) ਆਦਿ ਜਬਤ ਕੀਤੀਆ ਗਈਆ ਸਨ ਅਤੇ ਇਨ੍ਹਾਂ ਫਰਮਾ ਵੱਲੋ ਡਰੱਗਜ਼ ਅਤੇ ਕਾਸਮੈਟਿਕ ਐਕਟ 1940 ਅਤੇ ਰੂਲਜ਼ 1945 ਦੇ ਤਹਿਤ ਜਬਤ ਕੀਤੀਆਂ ਗਈਆਂ ਦਵਾਈਆਂ ਦਾ ਖਰੀਦ ਅਤੇ ਵਿਕਰੀ ਰਿਕਾਰਡ ਨਹੀ ਰੱਖਿਆ ਗਿਆ। ਜਿਸ ਕਰਕੇ ਜੌਨਲ ਲਾਇਸੰਸਿੰਗ ਅਥਾਰਟੀ ਫਿਰੋਜ਼ਪੁਰ ਵੱਲੋ ਇਨ੍ਹਾਂ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ।
ਡਾ. ਰਾਜਵਿੰਦਰ ਕੌਰ,ਸਿਵਲ ਸਰਜਨ ਫਿਰੋਜ਼ਪੁਰ , ਸ੍ਰੀ ਲਖਵੰਤ ਸਿੰਘ, ਜੌਨਲ ਲਾਇਸੰਸਿੰਗ ਅਥਾਰਟੀ, (ਡਰੱਗਜ਼ ਵਿੰਗ) ਫਿਰੋਜ਼ਪੁਰ ਅਤੇ ਸ੍ਰੀਮਤੀ ਸੋਨੀਆ ਗੁਪਤਾ, ਡਰੱਗਜ਼ ਕੰਟਰੋਲ ਅਫਸਰ ਫਿਰੋਜ਼ਪੁਰ ਵੱਲੋ ਜਿਲ੍ਹੇ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮੂਹ ਕੈਮਿਸਟਾਂ ਵੱਲੋ ਸਟਾਕ ਕੀਤੀਆ ਦਵਾਈਆ ਦਾ ਡਰੱਗਜ਼ ਰੂਲਜ਼ 1945 ਦੇ ਤਹਿਤ ਮੁਕੰਮਲ ਖਰੀਦ ਅਤੇ ਵਿਕਰੀ ਰਿਕਾਰਡ ਰੱਖਿਆ ਜਾਵੇ ਅਤੇ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਜੇਕਰ ਕੋਈ ਵੀ ਕੈਮਿਸਟ ਪ੍ਰਤੀਬੰਧਿਤ ਦਵਾਈਆ ਬਿਨ੍ਹਾਂ ਖਰੀਦ ਅਤੇ ਵਿਕਰੀ ਰਿਕਾਰਡ ਤੋ ਬਿਨ੍ਹਾਂ ਰੱਖਦਾ ਪਾਇਆ ਗਿਆ ਤਾਂ ਉਨ੍ਹਾਂ ਕੈਮਿਸਟਾਂ ਖਿਲਾਫ਼ ਡਰੱਗਜ਼ ਵਿਭਾਗ ਵੱਲੋ ਸਖਤ ਕਾਰਵਾਈ ਕੀਤੀ ਜਾਵੇਗੀ।
Categories

Recent Posts

