ਪੰਜਾਬ ‘ਚ ‘ਬੁਲਡੋਜ਼ਰ ਮਾਡਲ’ ਦੀ ਕਾਰਵਾਈ ‘ਤੇ ਵਿਵਾਦ, ਗੁਰਚਰਨ ਚੰਨੀ ਨੇ ਪੁਲਿਸ ‘ਤੇ ਲਾਏ ਗੰਭੀਰ ਦੋਸ਼
ਫਿਰੋਜ਼ਪੁਰ 21 ਮਾਰਚ 2025 (ਅਨੁਜ ਕੱਕੜ ਟੀਨੂੰ)
ਪੰਜਾਬ ‘ਚ ‘ਬੁਲਡੋਜ਼ਰ ਮਾਡਲ’ ਦੀ ਕਾਰਵਾਈ ‘ਤੇ ਵਿਵਾਦ, ਗੁਰਚਰਨ ਚੰਨੀ ਨੇ ਪੁਲਿਸ ‘ਤੇ ਲਾਏ ਗੰਭੀਰ ਦੋਸ਼
ਪੰਜਾਬ ਸਰਕਾਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵਰਤੇ ਜਾ ਰਹੇ ‘ਬੁਲਡੋਜ਼ਰ’ ਮਾਡਲ ਨੂੰ ਪੰਜਾਬ ਵਿਚ ਵੀ ਅਪਣਾ ਰਹੀ ਹੈ, ਜਿਸ ਅਧੀਨ ਵੱਖ-ਵੱਖ ਅਪਰਾਧਾਂ ਦੇ ਦੋਸ਼ੀਆਂ ਦੇ ਘਰਾਂ ਨੂੰ ਤੋੜਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਫੈਸਲਾਕੁੰਨ ਮੁਹਿੰਮ ਵਿੱਢੀ ਹੋਈ ਹੈ। ਜਿਸ ਤਹਿਤ ਸੂੱਬੇ ਵਿਚ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀ ਸੰਪਤੀ ਨੂੰ ਤਬਾਹ ਕੀਤਾ ਜਾ ਰਿਆ ਹੈ ।ਜਿਥੇ ਇਕ ਪਾਸੇ ਸਥਾਨਕ ਨਿਵਾਸੀਆਂ ਨੇ ਸਰਕਾਰ ਦੀ ਇਸ ਸਖ਼ਤ ਕਾਰਵਾਈ ਦਾ ਸਵਾਗਤ ਕੀਤਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਅਤੇ ਦੂਜੇ ਪਾਸੇ ਇਸ ਸਖ਼ਤਾਈ ਦਾ ਸ਼ਿਕਾਰ ਹੋਏ ਪਰਿਵਾਰ ਇਸਨੂੰ ਗ਼ਲਤ ਵੀ ਦੱਸ ਰਹੇ ਹਨ ।
ਇਸੇ ਤਰ੍ਹਾਂ ਹੀ 25 ਕਿਲੋ ਹੈਰੋਇਨ ਦੇ ਮਾਮਲੇ ਤਹਿਤ ਸਜ਼ਾ ਕਟ ਕੇ ਅਤੇ ਬੇਲ ਤੇ ਆਏ ਹੋਏ ਗੁਰਚਰਨ ਸਿੰਘ ਚੰਨੀ ਪੁੱਤਰ ਸੁਰਜੀਤ ਸਿੰਘ ਵਾਸੀ ਝੁੱਗੇ ਹਜ਼ਾਰਾਂ ਸਿੰਘ ਵਾਲਾ ਵੱਲੋ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਹਾਜ਼ਿਰ ਹੋ ਕੇ ਪ੍ਰੈਸ ਕਾੰਫ਼੍ਰੇੰਸ ਕੀਤੀ ਗਈ ਅਤੇ ਪੁਲਿਸ ਉਪਰ ਕਥਿਤ ਤੋਰ ਤੇ ਇਹ ਇਲਜ਼ਾਮ ਲਗਾਏ ਕਿ 16 ਮਾਰਚ 2025 ਨੂੰ ਪੁਲਿਸ ਵੱਲੋ ਉਸਦੇ ਘਰ ਨੂੰ ਜੇਸੀਬੀ ਨਾਲ ਢਾਇਆ ਗਿਆ ਹੈ ਅਤੇ ਓਹਨਾ ਦੀ ਇਕ ਕਿੱਲਾ ਕਣਕ ਦੀ ਫਸਲ ਨੂੰ ਵੀ ਬਰਬਾਦ ਕਰ ਦਿਤਾ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਚੰਨੀ ਨੇ ਪੁਲਿਸ ਅਤੇ ਜੰਗਲਾਤ ਵਿਭਾਗ ਉਪਰ ਇਹ ਵੀ ਦੋਸ਼ ਲਗਾਏ ਕਿ ਓਹਨਾ ਵੱਲੋ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕੋਈ ਵੀ ਨੋਟਿਸ ਨਹੀਂ ਜਾਰੀ ਕੀਤਾ ਗਿਆ ਅਤੇ ਜਿਸ ਦਿਨ ਉਸਦੇ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ ਉਹ ਘਰ ਵੀ ਮੌਜੂਦ ਨਹੀਂ ਸਨ ।ਗੁਰਚਰਨ ਨੇ ਪੁਲਿਸ ਉਪਰ ਉਸਦਾ ਘਰ ਦਾ ਸਮਾਂਨ ਜਿਵੇ ਕੱਪੜੇ ,ਅਲਮਾਰੀ ,ਅਤੇ ਜੇਵਰਾਤ ਵਗੈਰਾ ਚੁੱਕ ਕੇ ਲੈ ਜਾਣ ਦੇ ਵੀ ਆਰੋਪ ਲਗਾਏ ਹਨ ।
ਗੁਰਚਰਨ ਨੇ ਇਹ ਵੀ ਆਰੋਪ ਲਗਾਏ ਕਿ ਸਰਕਾਰ ਪਿਛਲੇ ਛੇ ਸਾਲ ਪੁਰਾਣੇ ਤਕ ਦੇ ਕਿਸੇ ਮੁਕਦਮੇ ਵਾਲੇ ਘਰ ਉਪਰ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦੀ ਹੈ ਜਦੋ ਕਿ ਉਸ ਦਾ ਮੁਕਦਮਾ 10 ਸਾਲਾ ਪਹਿਲਾ ਦਾ ਹੈ ਅਤੇ ਸਰਕਾਰ ਮੇਰੇ ਨਾਲ ਧੱਕਾ ਕਰ ਰਹੀ ਹੈ । ਗੁਰਚਰਨ ਸਿੰਘ ਇਸ ਸਮੇ ਬੇਲ ਤੇ ਬਾਹਰ ਹੈ ਅਤੇ ਉਸਨੇ ਪੁਲਿਸ ਅਤੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਵਰਵਾਲ ਉਪਰ ਗੰਭੀਰ ਦੋਸ਼ ਲਾਉਂਦੀਆਂ ਕਿਹਾ ਕਿ ਓਹਨਾ ਆਪਸ ਵਿੱਚ ਮਿਲੀ ਭੁਗਤ ਹੈ ਜੋ ਕਿ ਦੀ ਪਿੰਡ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਰੰਜਿਸ਼ ਵੀ ਚੱਲ ਰਹੀ ਹੈ ਅਤੇ ਉਸਨੂੰ ਡਰ ਹੈ ਕਿ ਆਉਣ ਵਾਲੇ ਸਮੇ ਵਿੱਚ ਵੀ ਪੁਲਿਸ ਉਸ ਉਪਰ ਝੂਠਾ ਪਰਚਾ ਦਰਜ ਨਾ ਕਰ ਦੇਵੇ ।
ਪੁਲਿਸ ਨਾਲ ਗੱਲਬਾਤ ਕੀਤੀ ਤਾ ਓਹਨਾ ਕਿਹਾ ਕਿ ਇਹ ਸਾਰੀ ਕਾਰਵਾਈ ਓਹਨਾ ਵੱਲੋ ਨਹੀਂ ਬਲਕਿ ਜੰਗਲਾਤ ਵਿਭਾਗ ਵੱਲੋ ਕੀਤੀ ਗਈ ਹੈ , ਜਦਕਿ ਪੁਲਿਸ ਸੇਫਟੀ ਦੇ ਤੋਰ ਤੇ ਜੰਗਲਾਤ ਵਿਭਾਗ ਨਾਲ ਗਈ ਸੀ । ਦੂਜੇ ਪਾਸੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਨਾਲ ਗੱਲ ਬਾਤ ਕੀਤੀ ਤਾ ਓਹਨਾ ਆਪਣੇ ਉਪਰ ਲੱਗੇ ਸਾਰੇ ਆਰੋਪ ਨਕਾਰੇ ਹਨ ।