ਫਿਰੋਜ਼ਪੁਰ ਜੇਲ੍ਹ ‘ਚ ਤਿੰਨ-ਪੱਧਰੀ ਸੁਰੱਖਿਆ ਦੇ ਬਾਵਜੂਦ 24 ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
- 80 Views
- kakkar.news
- April 10, 2025
- Crime Punjab
ਫਿਰੋਜ਼ਪੁਰ ਜੇਲ੍ਹ ‘ਚ ਤਿੰਨ-ਪੱਧਰੀ ਸੁਰੱਖਿਆ ਦੇ ਬਾਵਜੂਦ 24 ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਫਿਰੋਜ਼ਪੁਰ, 10ਅਪ੍ਰੈਲ, 2025 (ਅਨੁਜ ਕੱਕੜ ਟੀਨੂੰ)-
ਫਿਰੋਜ਼ਪੁਰ ਜੇਲ੍ਹ ਵਿੱਚ ਭਾਰੀ ਸੁਰੱਖਿਆ ਦੇ ਬਾਵਜੂਦ ਵੀ ਨਸ਼ੀਲੇ ਅਤੇ ਪਾਬੰਦੀਸ਼ੁਦਾ ਸਮਾਨ ਦੀ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਹ ਸਪਸ਼ਟ ਕਰਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਪ੍ਰਣਾਲੀ ਵਿੱਚ ਵੱਡੀਆਂ ਕਮਜ਼ੋਰੀਆਂ ਹਨ।
ਹਾਲ ਹੀ ਵਿੱਚ ਹੋਈ ਤਲਾਸ਼ੀ ਦੌਰਾਨ ਜੇਲ੍ਹ ਅਧਿਕਾਰੀਆਂ ਨੇ 24 ਮੋਬਾਈਲ ਫੋਨ ਅਤੇ ਹੋਰ ਨਜਾਇਜ਼ ਸਮਾਨ ਬਰਾਮਦ ਕੀਤਾ। ਇਹ ਸਮਾਨ ਕੁਝ ਕੰਧ ਤੋਂ ਅੰਦਰ ਸੁੱਟਿਆ ਗਿਆ ਸੀ ਅਤੇ ਕੁਝ ਕੈਦੀਆਂ ਕੋਲੋਂ ਮਿਲਿਆ।
ਜੇਲ੍ਹ ਦੇ ਬਾਹਰੋਂ ਮਿਲੇ ਸਮਾਨ ਵਿੱਚ ਸ਼ਾਮਲ ਸਨ: 3 ਟਚਸਕਰੀਨ ਮੋਬਾਈਲ, 8 ਕੀਪੈਡ ਮੋਬਾਈਲ, 170 ਪਾਉਂਚ ਜ਼ਰਦਾ, 7 ਪੈਕ ਸਿਗਰਟਾਂ, 12 ਬੰਡਲ ਬੀੜੀਆਂ, 3 ਡਾਟਾ ਕੇਬਲ, 1 ਹੈਡਫੋਨ, 2 ਵਾਇਰਲੈੱਸ ਇਅਰਫੋਨ ਅਤੇ 2 ਕਲਿੱਪ। ਜਦਕਿ ਕੈਦੀਆਂ ਕੋਲੋਂ ਮਿਲੇ ਸਮਾਨ ਵਿੱਚ ਸਨ: 5 ਟਚਸਕਰੀਨ ਮੋਬਾਈਲ, 8 ਕੀਪੈਡ ਮੋਬਾਈਲ, 3 ਡਾਟਾ ਕੇਬਲ, 1 ਚਾਰਜਰ, 2 ਵਾਇਰਲੈੱਸ ਇਅਰਫੋਨ, 4 ਐਡੈਪਟਰ ਅਤੇ 1 ਨੀਡਲ ਪਿਨ।
ਇਹ ਸਮਾਨ ਆਤਮ ਸਿੰਘ, ਪਰਭਜੋਤ ਸਿੰਘ (ਉਰਫ਼ ਹਰਭਜੋਤ), ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ‘ਚ ਜੇਲ੍ਹ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਰਮਣ ਕੁਮਾਰ ਕਰ ਰਹੇ ਹਨ।
2025 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 215 ਮੋਬਾਈਲ ਜ਼ਬਤ ਹੋ ਚੁੱਕੇ ਹਨ, ਜਦਕਿ ਪਿਛਲੇ ਸਾਲ 2024 ਵਿੱਚ ਕੁੱਲ 510 ਮੋਬਾਈਲ ਮਿਲੇ ਸਨ। ਅਪ੍ਰੈਲ ਮਹੀਨੇ ਵਿੱਚ ਇਹ ਦੂਜੀ ਵਾਰੀ ਬਰਾਮਦਗੀ ਹੋਈ ਹੈ, ਜਿਸ ਨਾਲ ਹੁਣ ਤੱਕ 30 ਮੋਬਾਈਲ ਫੋਨ ਮਿਲ ਚੁੱਕੇ ਹਨ।
ਇਸ ਸਮੱਸਿਆ ਨੂੰ ਰੋਕਣ ਲਈ ਜੇਲ੍ਹ ‘ਚ ਹੋਰ ਸਖ਼ਤ ਨਿਗਰਾਨੀ, ਮੁਲਾਕਾਤੀਆਂ ਲਈ ਕੜੇ ਨਿਯਮ ਅਤੇ ਜਿਨ੍ਹਾਂ ਕੈਦੀਆਂ ਕੋਲੋਂ ਮਨਾਹੀਸ਼ੁਦਾ ਸਮਾਨ ਮਿਲੇ, ਉਨ੍ਹਾਂ ਨੂੰ ਪੈਰੋਲ ਤੋਂ ਵੰਜਿਤ ਕਰਨਾ ਬਹੁਤ ਜ਼ਰੂਰੀ ਹੈ।


