ਦੇਵੀ ਦਰਸ਼ਨ ਵੈਲਫੇਅਰ ਸੋਸਾਇਟੀ ਵੱਲੋਂ 30ਵੀਂ ਬੱਸ ਯਾਤਰਾ ਕੀਤੀ ਗਈ ਰਵਾਨਾ
- 40 Views
- kakkar.news
- May 31, 2025
- Punjab Religious
ਦੇਵੀ ਦਰਸ਼ਨ ਵੈਲਫੇਅਰ ਸੋਸਾਇਟੀ ਵੱਲੋਂ 30ਵੀਂ ਬੱਸ ਯਾਤਰਾ ਕੀਤੀ ਗਈ ਰਵਾਨਾ
ਫਿਰੋਜ਼ਪੁਰ 31 ਮਈ 2025 ( ਅਨੂਜ ਕੱਕੜ ਟੀਨੂੰ )
ਧਾਰਮਿਕ ਯਾਤਰਾ ਅਤੇ ਸਮਾਜਸੇਵੀ ਸੰਸਥਾ ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 30ਵੀਂ ਬੱਸ ਯਾਤਰਾ ਸ਼ਨੀਵਾਰ ਤੜਕੇ ਰਵਾਨਾ ਕੀਤੀ ਗਈ | ਸੁਸਾਇਟੀ ਪ੍ਰਧਾਨ ਰੰਜੀਵ ਬਾਵਾ, ਅਹੁਦੇਦਾਰਾਂ ਕੇਵਲ ਕ੍ਰਿਸ਼ਨ ਮਛਰਾਲ, ਦਿਨੇਸ਼ ਬਹਿਲ, ਨਰੇਸ਼ ਮਦਾਨ ਨੇ ਦੱ ਸਿਆ ਕਿ ਬੱਸ ਨੂੰ ਰਵਾਨਾ ਕਰਨ ਦੀ ਰਸਮ ਸ਼੍ਰੀ ਗਣਪਤੀ ਨਮੋ ਨਮੋ ਸੇਵਾ ਸੰਘ ਵੱਲੋਂ ਅਦਾ ਕੀਤੀ ਗਈ | ਸੰਘ ਦੇ ਪ੍ਰਧਾਨ ਟਿੰਕੂ ਸਚਦੇਵਾ, ਅਹੁਦੇਦਾਰਾਂ ਮਿੰਟੂ ਚਾਵਲਾ, ਮੋਨੂੰ ਮੋਂਗਾ, ਸੁਨੀਲ ਚਾਨਨਾ, ਤਰਸੇਮ ਲਾਲ ਸੁਆਮੀ ਨੇ ਬੱਸ ਯਾਤਰਾ ਵਿਚ ਜਾ ਰਹੀ ਸੰਗਤ ਨੂੰ ਸੁਰੱਖਿਅਤ ਅਤੇ ਸੁਖਦ ਸਫਰ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸੁਸਾਇਟੀ ਦੇ ਸੰਜੈ ਰਾਜਪੂਤ, ਰਕੇਸ਼ ਤੇਜੀ, ਚੰਦਰ ਮੋਹਨ ਚੋਪੜਾ, ਪ੍ਰੇਮ ਚੌਹਾਨ, ਪਿ੍ੰਸ ਸ਼ਰਮਾ, ਦੀਪਕ ਕੁਮਾਰ, ਰਮੇਸ਼ ਹਾਂਡਾ, ਐਡਵੋਕੇਟ ਅਭੈ ਬੱਤਰਾ, ਅਸ਼ਵਨੀ ਕੁਮਾਰ ਆਦਿ ਨੇ ਦੱਸਿਆ ਕਿ ਇਸ ਵਾਰ ਮੀਰਥਲ ਦੇ ਕੋਲ ਸਥਿਤ ਸ਼੍ਰੀ ਕਾਠਗੜ੍ਹ ਮਹਾਂਦੇਵ ਮੰਦਰ ਅਤੇ ਮਾਤਾ ਚਿੰਤਪੁਰਨੀ ਦਰਬਾਰ ਦੇ ਲਈ ਬੱਸ ਭੇਜੀ ਗਈ ਹੈ | ਉਕਤ ਪ੍ਰਮੁੱਖ ਮੰਦਰਾਂ ਤੋਂ ਇਲਾਵਾ ਸ਼ਰਧਾਲੂਆਂ ਨੂੰ ਪੁਰਾਤਨ ਸ਼ਿਵਬਾੜੀ ਮੰਦਰ ਅਤੇ ਸ਼੍ਰੀ ਗੰਗਾ ਮੰਦਰ ਹੁਸ਼ਿਆਰਪੁਰ ਦੇ ਦਰਸ਼ਨ ਵੀ ਕਰਵਾਏ ਜਾ ਰਹੇ ਹਨ | ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂਆਂ ਅਤੇ ਪਰਿਵਾਰਾਂ ਨੂੰ ਰਹਿਣ ਅਤੇ ਦੋ ਦਿਨ ਖਾਣਪੀਣ ਦੀ ਵਿਵਸਥਾ ਸੁਸਾਇਟੀ ਵੱਲੋਂ ਬਿਲਕੁਲ ਫਰੀ ਕੀਤੀ ਜਾਂਦੀ ਹੈ |


