ਗੁਆਂਢੀ ਵੱਲੋ ਪਿੰਡ ਵਿੱਚ ਰਹਿੰਦੀ ਲੜਕੀ ਨਾਲ ਛੇੜਛਾੜ ਕਰਨ ਦੇ ਆਰੋਪ
- 107 Views
- kakkar.news
- June 9, 2025
- Punjab
ਗੁਆਂਢੀ ਵੱਲੋ ਪਿੰਡ ਵਿੱਚ ਰਹਿੰਦੀ ਲੜਕੀ ਨਾਲ ਛੇੜਛਾੜ ਕਰਨ ਦੇ ਆਰੋਪ
ਫਿਰੋਜ਼ਪੁਰ 9 ਜੂਨ 2025 (ਅਨੁਜ ਕੱਕੜ ਟੀਨੂੰ )
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਮਲ ਵਾਲਾ ਉਰਫ ਮੁੱਠਿਆਂਵਾਲਾ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਗੁਆਂਢੀ ਵਿਅਕਤੀ ਵੱਲੋਂ ਗੁਆਂਢ ਰਹਿੰਦੀ ਲੜਕੀ ਦੀ ਇੱਜਤ ਨਾਲ ਖਿਲਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਪਰਿਵਾਰ ਨੇ ਫਿਰੋਜ਼ਪੁਰ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ੀ ਜਸ਼ਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿੰਦਰ ਸਿੰਘ ਨਾਮਕ ਵਿਅਕਤੀ, ਜੋ ਕਿ ਪੀੜਤ ਲੜਕੀ ਦਾ ਪਿਤਾ ਹੈ, ਨੇ ਦੱਸਿਆ ਕਿ 4 ਜੂਨ ਨੂੰ ਜਦ ਉਹ ਖੇਤਾਂ ਵਿੱਚ ਕੰਮ ਲਈ ਗਿਆ ਹੋਇਆ ਸੀ, ਤੇ ਘਰ ’ਚ ਛੋਟੀ ਲੜਕੀ ਇਕੱਲੀ ਸੀ, ਤਦ ਗੁਆਂਢੀ ਜਸ਼ਨ ਛੱਤ ਰਾਹੀਂ ਘਰ ਵਿੱਚ ਦਾਖਲ ਹੋ ਗਿਆ। ਜਸ਼ਨ ਨੇ ਘਰ ਵਿੱਚ ਸੁੱਤੀ ਹੋਈ ਲੜਕੀ ਨਾਲ ਗਲਤ ਨੀਅਤ ਨਾਲ ਛੇੜਛਾੜ ਕੀਤੀ। ਲੜਕੀ ਵੱਲੋਂ ਰੋਲਾ ਪਾਉਣ ‘ਤੇ ਉਸ ਦੀ ਕੁੱਟਮਾਰ ਕੀਤੀ ਗਈ, ਕੱਪੜੇ ਪਾੜੇ ਗਏ ਅਤੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਦ ਨੇੜਲੇ ਲੋਕ ਰੋਲੇ ਦੀ ਆਵਾਜ਼ ਸੁਣ ਕੇ ਘਰ ਵੱਲ ਭੱਜੇ, ਤਾਂ ਜਸ਼ਨ ਛੱਤ ਉੱਤੇ ਚੜ੍ਹ ਕੇ ਭੱਜ ਗਿਆ।
ਪਰਿਵਾਰ ਨੇ ਦੱਸਿਆ ਕਿ ਦੋਸ਼ੀ ਪਾਸੇ ਵੱਲੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਪੁਲਿਸ, ਖਾਸ ਕਰਕੇ ਥਾਣਾ ਆਰਿਫ਼ ਕੇ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਹਾਲੇ ਤੱਕ ਪੁਲਿਸ ਵੱਲੋਂ ਕੋਈ ਬਿਆਨ ਦਰਜ ਨਹੀਂ ਕੀਤਾ ਗਿਆ।
ਥਾਣਾ ਆਰਿਫ਼ ਕੇ ਦੇ ਮੁਖੀ ਰਵੀ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਬਾਅਦ ਹੀ ਕੀਤੀ ਜਾਵੇਗੀ ਜਦ ਪੀੜਤ ਪਰਿਵਾਰ ਆਪਣੇ ਬਿਆਨ ਕਲਮਬੰਦ ਕਰਵਾਏਗਾ।
ਸ਼ਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਧੀ ਦੀ ਮਨੋਵਿਗਿਆਨਕ ਹਾਲਤ ਨਾਜੁਕ ਬਣੀ ਹੋਈ ਹੈ ਅਤੇ ਉਹ ਡਿਪਰੈਸ਼ਨ ਵਿੱਚ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਤੁਰੰਤ ਮੰਗ ਕੀਤੀ ਹੈ।


