ਫਿਰੋਜ਼ਪੁਰ ‘ਚ ਵਾਰਦਾਤ ਦੇ 4 ਘੰਟੇ ਦੇ ਅੰਦਰ ਦੋ ਲੁਟੇਰੇ ਗ੍ਰਿਫਤਾਰ
- kakkar.news
- April 6, 2024
- Crime Punjab
ਫਿਰੋਜ਼ਪੁਰ ‘ਚ ਵਾਰਦਾਤ ਦੇ 4 ਘੰਟੇ ਦੇ ਅੰਦਰ ਦੋ ਲੁਟੇਰੇ ਗ੍ਰਿਫਤਾਰ
ਫਿਰੋਜ਼ਪੁਰ, 6 ਅਪ੍ਰੈਲ, 2024 ( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਪੁਲਿਸ ਨੇ 4 ਘੰਟਿਆਂ ਦੇ ਅੰਦਰ-ਅੰਦਰ ਦੋ ਲੁਟੇਰਿਆਂ ਨੂੰ ਕਥਿਤ ਤੌਰ ‘ਤੇ ਇਕ ਲੜਕੀ ਤੋਂ 1.60 ਲੱਖ ਲੱਖ ਰੁਪਏ ਦੀ ਨਕਦੀ ਖੋਹਣ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮੁਲਤਾਨੀ ਗੇਟ ਨੇੜੇ ਇੱਕ ਲੜਕੀ ਤੋਂ 1.60 ਲੱਖ ਰੁਪਏ ਲੁੱਟਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ‘ਨਾਕਿਆਂ’ ਅਤੇ ਪੁਆਇੰਟਾਂ ਨੂੰ ਸੀਲ ਕਰਨ ਅਤੇ ਪੁਲਿਸ ਟੀਮਾਂ ਨੂੰ ਚੌਕਸ ਕਰਨ ਦੇ ਹੁਕਮ ਜਾਰੀ ਕੀਤੇ। ਪੁਲਿਸ ਨੇ ਆਪਣੇ ਮੁਖਬਰਾਂ ਦੀ ਵਰਤੋਂ ਕਰਦਿਆਂ ਅਜਿਹੇ ਮਾਮਲਿਆਂ ‘ਚ ਸ਼ਾਮਲ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਦਿਆਂ ਚਾਰ ਘੰਟਿਆਂ ਦੇ ਅੰਦਰ ਹੀ ਮੱਖੂ ਬਲਾਕ ਦੇ ਅਰਾਈਆਂਵਾਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ (23) 12ਵੀਂ ਪਾਸ ਅਤੇ ਗੁਲਸ਼ਨ (27) ਮੈਟ੍ਰਿਕ ਪਾਸ ਦੋ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ | ਅਤੇ ਪੁਲਿਸ ਨੇ 1.60 ਲੱਖ ਰੁਪਏ ਦੀ ਖੋਹੀ ਰਕਮ ਵੀ ਬਰਾਮਦ ਕੀਤੀ ਹੈ।
ਐਸਐਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 9 ਕੇਸ ਦਰਜ ਹਨ ਅਤੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026