ਫਿਰੋਜ਼ਪੁਰ ਵਿਖੇ ਉਰਦੂ ਆਮੋਜ ਦੀ ਸਿਖਲਾਈ ਲਈ ਮੁਫਤ ਦਾਖਲਾ ਸ਼ੁਰੂ
- 122 Views
- kakkar.news
- December 22, 2022
- Education Punjab
ਫਿਰੋਜ਼ਪੁਰ ਵਿਖੇ ਉਰਦੂ ਆਮੋਜ ਦੀ ਸਿਖਲਾਈ ਲਈ ਮੁਫਤ ਦਾਖਲਾ ਸ਼ੁਰੂ
ਫਿਰੋਜ਼ਪੁਰ, 22 ਦਸੰਬਰ 2022 (ਸੁਭਾਸ਼ ਕੱਕੜ)
ਭਾਸ਼ਾ ਵਿਭਾਗ ਪੰਜਾਬ ਪੰਜਾਬੀ ਭਾਸ਼ਾ ਦੇ ਨਾਲ ਉਰਦੂ ਭਾਸ਼ਾ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਵਿਭਾਗ ਵੱਲੋਂ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਫਿਰੋਜ਼ਪੁਰ ਵਿਖੇ ਉਰਦੂ ਅਮੋਜ਼ ਦੀ ਸਿਖਲਾਈ ਲਈ ਨਵੀਂ ਸ਼੍ਰੇਣੀ ਵਿੱਚ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਜਗਦੀਪ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਸਿਖਾਉਣ ਲਈ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ 02 ਜਨਵਰੀ, 2023 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ। ਸੈਸ਼ਨ ਦੌਰਾਨ ਮੁਫ਼ਤ ਜ਼ਮਾਤਾਂ ਲਗਾਈਆਂ ਜਾਂਦੀਆਂ ਹਨ ਅਤੇ ਕੋਰਸ ਪੂਰਾ ਹੋਣ ਉਪਰੰਤ ਪ੍ਰੀਖਿਆ ਵਿੱਚੋਂ ਪਾਸ ਹੋਏ ਸਿੱਖਿਆਰਥੀਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ। ਇਹ ਜਮਾਤਾਂ ਸ਼ਾਮ 5:15 ਤੋਂ ਸ਼ਾਮ 6:15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲੱਗਣਗੀਆਂ। ਉਨ੍ਹਾਂ ਕਿਹਾ ਕਿ ਦਾਖ਼ਲਾ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ ਦੂਜੀ ਮੰਜ਼ਿਲ, ਕਮਰਾ ਨੰ: ਬੀ-209 ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਨਵੀਂ ਜ਼ਮਾਤ ਲਈ ਦਾਖ਼ਲਾ 31 ਦਸੰਬਰ, 2022 ਤੱਕ ਜਾਰੀ ਰਹੇਗਾ। ਉਨ੍ਹਾਂ ਜ਼ਿਲ੍ਹੇ ਦੇ ਉਰਦੂ ਸਿੱਖਣ ਦੇ ਚਾਹਵਾਨਾਂ ਨੂੰ ਕੋਰਸ ਵਿੱਚ ਦਾਖਲਾ ਲੈਣ ਦੀ ਅਪੀਲ ਕੀਤੀ।



- October 15, 2025