ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਂ ਕੀਤਾ 2025 ਦਾ ਅਧਿਆਪਕ ਦਿਵਸ ਸਮਰਪਿਤ – ਡੀ.ਟੀ.ਐੱਫ ਫ਼ਿਰੋਜ਼ਪੁਰ
- 45 Views
- kakkar.news
- September 6, 2025
- Education Punjab
ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਂ ਕੀਤਾ 2025 ਦਾ ਅਧਿਆਪਕ ਦਿਵਸ ਸਮਰਪਿਤ – ਡੀ.ਟੀ.ਐੱਫ ਫ਼ਿਰੋਜ਼ਪੁਰ
ਫ਼ਿਰੋਜ਼ਪੁਰ, 6 ਸਤੰਬਰ 2025 (ਅਨੁਜ ਕੱਕੜ ਟੀਨੂੰ)
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਇਕਾਈ ਫ਼ਿਰੋਜ਼ਪੁਰ ਵੱਲੋਂ ਅਧਿਆਪਕ ਦਿਵਸ ਇਸ ਵਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਂ ਸਮਰਪਿਤ ਕੀਤਾ ਗਿਆ। ਜਥੇਬੰਦੀ ਨੇ ਹਬੀਬ ਕੇ ਬੰਨ੍ਹ, ਸਰਹੱਦੀ ਪਿੰਡਾਂ, ਕਾਮਲਵਾਲਾ, ਮੁੱਠਿਆਂਵਾਲਾ ਅਤੇ ਮੱਖੂ ਖੇਤਰ ਦੇ ਪਿੰਡ ਰੁਕਨੇਵਾਲਾ, ਵੱਡੀਆਂ ਚੱਕੀਆਂ, ਖੰਨਾ ਆਦਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਰੰਤਰ ਸੇਵਾਵਾਂ ਜਾਰੀ ਰੱਖੀਆਂ ਹਨ।
ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਸਮੇਤ ਅਮਿਤ ਸ਼ਰਮਾ, ਸਰਬਜੀਤ ਸਿੰਘ ਭਾਵੜਾ, ਰਵੀ ਇੰਦਰ ਸਿੰਘ, ਵਿਨੋਦ ਗੁਪਤਾ, ਵਰਿੰਦਰਪਾਲ ਸਿੰਘ ਖਾਲਸਾ, ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ, ਦਵਿੰਦਰ ਨਾਥ, ਰਾਘਵ ਕਪੂਰ ਆਦਿ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਫਿਰ ਵੀ ਉਹਨਾਂ ਪਿੰਡਾਂ ਵਿੱਚ ਸਹਾਇਤਾ ਘੱਟ ਪਹੁੰਚ ਰਹੀ ਹੈ ਜਿਥੇ ਪਾਣੀ ਅਜੇ ਵੀ ਡੂੰਘਾ ਹੈ ਜਾਂ ਜੋ ਇਲਾਕੇ ਦਰਿਆ ਤੋਂ ਪਾਰ ਸਥਿਤ ਹਨ।
ਡੀ.ਟੀ.ਐੱਫ ਨੇ ਕਿਹਾ ਕਿ ਅਧਿਆਪਕ ਵਰਗ ਦੇ ਸਹਿਯੋਗ ਨਾਲ ਹੜ੍ਹ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪਾਣੀ ਘਟਣ ਤੋਂ ਬਾਅਦ ਵੀ ਕਿਸਾਨਾਂ ਲਈ ਬੀਜ, ਖੇਤੀਬਾੜੀ ਦਵਾਈਆਂ ਅਤੇ ਮੈਡੀਕਲ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਜਥੇਬੰਦੀ ਨੇ ਜ਼ਿਲ੍ਹੇ ਦੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮਰੱਥਾ ਅਨੁਸਾਰ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ।



- October 15, 2025