Trending Now
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
#ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਜ਼ਬਰਦਸਤ ਰੋਸ ਰੈਲੀ,
#ਨਾਬਾਰਡ ਸਮਰਥਿਤ ਐਮ.ਈ.ਡੀ.ਪੀ. ਦਾ ਉਦਘਾਟਨ- ਮਹਿਲਾ ਐਸ.ਐਚ.ਜੀ. ਮੈਂਬਰਾਂ ਲਈ ਸਕੂਲ ਯੂਨੀਫਾਰਮ ਸਿਲਾਈ ਪ੍ਰੋਗਰਾਮ, ਪਿੰਡ ਬੇਤੂ ਕਦੀਮ, ਮਮਦੋਟ, ਫ਼ਿਰੋਜ਼ਪੁਰ
#ਜੇਲ੍ਹ ਚੋ 23 ਮੋਬਾਈਲ 12 ਹੈਡਫੋਨ 8 ਡਾਟਾ ਕੇਬਲ ਤੋਂ ਇਲਾਵਾਂ ਬਰਾਮਦ ਹੋਇਆ ਨਸ਼ੀਲਾ ਪਦਾਰਥ
#ਆਮ ਆਦਮੀ ਪਾਰਟੀ ਵੱਲੋਂ ਫਿਰੋਜ਼ਪੁਰ ‘ਚ ਨਵੀਂ ਮੀਡੀਆ ਟੀਮ ਦੀ ਨਿਯੁਕਤੀ — ਗੌਰਵ ਅਤੇ ਦੀਪਕ ਨਾਰੰਗ ਬਣੇ ਮੀਡੀਆ ਕੋਆਰਡੀਨੇਟਰ
#ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਮੀਟਿੰਗ ਕਰਕੇ ਲਿਆ ਜਾਇਜ਼ਾ
ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਵੱਲੋਂ ਹੋ ਰਹੀ ਬੇਰੁਖ਼ੀ ਤੇ ਵਿਤਕਰਾ ਅਤਿ ਮੰਦਭਾਗਾ
- 41 Views
- kakkar.news
- October 6, 2025
- Education Punjab
ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਵੱਲੋਂ ਹੋ ਰਹੀ ਬੇਰੁਖ਼ੀ ਤੇ ਵਿਤਕਰਾ ਅਤਿ ਮੰਦਭਾਗਾ
ਫ਼ਿਰੋਜ਼ਪੁਰ,6 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਈ.ਟੀ.ਟੀ ਅਧਿਆਪਕ ਯੂਨੀਅਨ, ਫ਼ਿਰੋਜ਼ਪੁਰ ਦੇ ਅਧਿਆਪਕ ਆਗੂ ਕੁਲਦੀਪ ਔਲਖ ਨੇ ਮਿਡ ਡੇ ਮੀਲ ਸਕੀਮ ਹੇਠ ਕੰਮ ਕਰ ਰਹੇ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹੋ ਰਹੀ ਲਗਾਤਾਰ ਬੇਰੁਖ਼ੀ ਅਤੇ ਵਿਤਕਰੇ ਦੀ ਤਿੱਖੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਕਰਮਚਾਰੀ ਪਿਛਲੇ 16 ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ‘ਤੇ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ, ਪਰ ਵਿਭਾਗ ਵੱਲੋਂ ਕਈ ਵਾਰ ਧੋਖਾ ਕੀਤਾ ਗਿਆ ਹੈ। ਕੈਬਿਨਟ ਸਬ ਕਮੇਟੀ ਵੱਲੋਂ ਹਰ ਬੈਠਕ ਵਿੱਚ ਮਿਡ ਡੇ ਮੀਲ ਕਰਮਚਾਰੀਆਂ ਨੂੰ ਵੀ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਦੀ ਤਰ੍ਹਾਂ ਰੈਗੂਲਰ ਕਰਨ ਲਈ ਕਿਹਾ ਗਿਆ ਸੀ, ਪਰ ਵਿਭਾਗੀ ਅਧਿਕਾਰੀਆਂ ਨੇ ਇਸ ਫ਼ੈਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਦੱਸਿਆ ਕਿ ਸਾਲ 2014 ਵਿੱਚ ਜਦੋਂ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਸੀ, ਤਦ ਮਿਡ ਡੇ ਮੀਲ ਕਰਮਚਾਰੀਆਂ ਨੂੰ ਵੱਖਰਾ ਕਰ ਦਿੱਤਾ ਗਿਆ। ਦਸੰਬਰ 2024 ਵਿੱਚ ਵੀ ਵਿਭਾਗ ਨੇ ਲੇਖਾਕਾਰਾਂ ਦੀ ਤਨਖਾਹ ਸਮੱਗਰਾ ਦੇ ਬਰਾਬਰ ਕਰ ਦਿੱਤੀ, ਪਰ ਸਹਾਇਕ ਬਲਾਕ ਮੈਨੇਜਰਾਂ ਨੂੰ ਫਿਰ ਅਣਡਿੱਠਾ ਕੀਤਾ ਗਿਆ। ਸਭ ਤੋਂ ਵੱਡਾ ਧੱਕਾ ਉਸ ਵੇਲੇ ਲੱਗਾ ਜਦੋਂ ਵਿੱਤ ਵਿਭਾਗ ਵੱਲੋਂ 2019 ਵਿੱਚ ਦੋਹਾਂ ਸੁਸਾਇਟੀਆਂ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਜੂਰੀ ਦੇ ਬਾਵਜੂਦ, ਜੁਲਾਈ 2025 ਵਿੱਚ ਜਦੋਂ ਅਸਾਮੀਆਂ ਦੀ ਰਚਨਾ ਦੁਬਾਰਾ ਹੋਈ, ਤਾਂ ਸਿਰਫ਼ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਅਤੇ ਮਿਡ ਡੇ ਮੀਲ ਦੇ 104 ਕਰਮਚਾਰੀਆਂ ਨੂੰ ਫਿਰ ਬਾਹਰ ਰੱਖ ਦਿੱਤਾ ਗਿਆ। ਅਧਿਆਪਕ ਆਗੂ ਕੁਲਦੀਪ ਔਲਖ ਨੇ ਕਿਹਾ ਕਿ ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਇਹ ਵਿਤਕਰਾ ਅਫ਼ਸਰਸ਼ਾਹੀ ਦੀ ਬੇਇਨਸਾਫ਼ੀ ਦਾ ਸਾਫ਼ ਸਬੂਤ ਹੈ। ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਿਡ ਡੇ ਮੀਲ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਨਾ ਕੀਤਾ ਗਿਆ, ਤਾਂ ਇਸ ਦੇ ਨਤੀਜੇ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ।