Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਦੇਵੀ ਦਰਸ਼ਨ ਬੱਸ ਯਾਤਰਾ ਸੁਸਾਇਟੀ ਦੀ 34ਵੀਂ ਯਾਤਰਾ ਆਨੰਦਪੁਰ, ਨੈਣਾ ਦੇਵੀ ਅਤੇ ਚਿੰਤਪੁਰਨੀ ਰਵਾਨਾ
- kakkar.news
- November 8, 2025
- Punjab
ਦੇਵੀ ਦਰਸ਼ਨ ਬੱਸ ਯਾਤਰਾ ਸੁਸਾਇਟੀ ਦੀ 34ਵੀਂ ਯਾਤਰਾ ਆਨੰਦਪੁਰ, ਨੈਣਾ ਦੇਵੀ ਅਤੇ ਚਿੰਤਪੁਰਨੀ ਰਵਾਨਾ
ਫਿਰੋਜ਼ਪੁਰ, 08 ਨਵੰਬਰ, 2025 (ਸਿਟੀਜਨਜ਼ ਵੋਇਸ)
ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ (ਰਜਿ:) ਫਿਰੋਜ਼ਪੁਰ ਦੀ 34ਵੀਂ ਬੱਸ ਯਾਤਰਾ ਸ਼ੁੱਕਰਵਾ ਰਾਤ ਨੂੰ ਰਵਾਨਾ ਕੀਤੀ ਗਈ | ਬੱਸ ਰਵਾਨਾ ਕਰਨ ਦੀ ਰਸਮ ਐਮ.ਸੀ. ਰਜ਼ੇਸ਼ ਖੁਰਾਣਾ ਅਤੇ ਉਨਾਂ ਦੀ ਧਰਮਪਤਨੀ ਐਮ.ਸੀ. ਸਾਕਸ਼ੀ ਖੁਰਾਣਾ ਨੇ ਅਦਾ ਕੀਤੀ | ਇਸ ਮੌਕੇ ਖੁਰਾਣਾ ਨੇ ਕਿਹਾ ਕਿ ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ ਕਿਉਂਕਿ ਇਹ ਸੰਸਥਾ ਸਿਰਫ ਬੱਸ ਯਾਤਰਾ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਧਰਮ ਅਤੇ ਸਮਾਜ ਦੀ ਸੇਵਾ ਦੇ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਸਹਿਯੋਗ ਦਿੰਦੀ ਹੈ | ਉਨਾਂ ਯਾਤਰਾ ਵਿਚ ਸ਼ਾਮਲ ਸਾਰੇ ਪਰਿਵਾਰਾਂ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਅਤੇ ਉਨਾਂ ਦੀ ਸੁਰੱਖਿਅਤ ਅਤੇ ਸੁਖੀ ਯਾਤਰਾ ਦੀ ਅਰਦਾਸ ਕੀਤੀ | ਸੁਸਾਇਟੀ ਪ੍ਰਧਾਨ ਰੰਜੀਵ ਬਾਵਾ, ਜਨਰਲ ਸਕੱਤਰ ਦਿਨੇਸ਼ ਬਹਿਲ ਅਤੇ ਕੈਸ਼ੀਅਰ ਨਰੇਸ਼ ਮਦਾਨ ਨੇ ਖੁਰਾਣਾ ਪਤੀ-ਪਤਨੀ ਨੂੰ ਮਾਤਾ ਰਾਣੀ ਦਾ ਸਰੂਪ ਦੇ ਕੇ ਸਨਮਾਨਤ ਕੀਤਾ | ਸੁਸਾਇਟੀ ਮੈਂਬਰਾਂ ਪਿ੍ੰਸ ਸ਼ਰਮਾ, ਦੀਪਕ ਖੁਰਾਣਾ, ਸੰਜੈ ਰਾਜਪੂਤ, ਰਕੇਸ਼ ਤੇਜ਼ੀ, ਅਸ਼ਵਨੀ ਕੁਮਾਰ, ਚੰਦਰ ਮੋਹਣ ਚੋਪੜਾ, ਪ੍ਰੇਮ ਚੌਹਾਨ, ਰਮੇਸ਼ ਹਾਂਡਾ, ਜੱਸਾ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ, ਵਿਰਾਸਤ-ਏ-ਖਾਲਸਾ ਅਜਾਇਬਘਰ, ਮਾਤਾ ਨੈਣਾ ਦੇਵੀ ਦਰਬਾਰ, ਮਾਤਾ ਚਿੰਤਪੁਰਨੀ ਦਰਬਾਰ, ਪੁਰਾਤਨ ਦ੍ਰੋਣ ਸ਼ਿਵਬਾੜੀ ਮੰਦਰ, ਗੰਗਾ ਮੰਦਰ ਹੁਸ਼ਿਆਰਪੁਰ ਦੇ ਦਰਸ਼ਨ ਕਰਵਾਏ ਜਾਣਗੇ | ਸੁਸਾਇਟੀ ਵੱਲੋਂ ਪਹਿਲੀ ਯਾਤਰਾ ਤੋਂ ਹੀ ਮੁਸਾਫਰਾਂ ਦੇ ਰਹਿਣ ਅਤੇ ਖਾਣਪੀਣ ਦੀ ਪੂਰੀ ਸੇਵਾ ਬਿਲਕੁਲ ਫਰੀ ਕੀਤੀ ਜਾਂਦੀ ਹੈ ਜਿਸ ਵਿਚ ਇਲਾਕੇ ਦੇ ਦਾਨੀ ਸੱਜਣਾਂ ਦਾ ਅਹਿਮ ਸਹਿਯੋਗ ਮਿਲਦਾ ਆ ਰਿਹਾ ਹੈ |
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026