ਸਰਹੱਦੀ ਪਿੰਡਾਂ ਚ ਬਲਜੀਤ ਕੌਰ ਬੰਗੜ ਵੱਲੋਂ 550 ਪਰਿਵਾਰਾਂ ਨੂੰ ਰਸੋਈ ਕਿੱਟਾਂ ਵੰਡੀਆਂ ਗਈਆਂ
- 110 Views
- kakkar.news
- November 8, 2025
- Punjab
ਸਰਹੱਦੀ ਪਿੰਡਾਂ ਚ ਬਲਜੀਤ ਕੌਰ ਬੰਗੜ ਵੱਲੋਂ 550 ਪਰਿਵਾਰਾਂ ਨੂੰ ਰਸੋਈ ਕਿੱਟਾਂ ਵੰਡੀਆਂ ਗਈਆਂ
ਮਮਦੋਟ/ਫਿਰੋਜ਼ਪੁਰ 8 ਨਵੰਬਰ 2025 (ਅਨੁਜ ਕੱਕੜ ਟੀਨੂੰ)
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਾਰਡਰ ਬੈਲਟ ਨਾਲ ਸਬੰਧਤ ਵੱਖ ਵੱਖ ਪਿੰਡਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੀ ਭਲਾਈ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ। ਇਸ ਤਹਿਤ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਬੰਗੜ ਦੀ ਅਗਵਾਈ ਹੇਠ ਸਾਢੇ ਪੰਜ ਸੌ ਪਰਿਵਾਰਾਂ ਨੂੰ ਰਸੋਈ ਕਿੱਟਾਂ ਵੰਡੀਆਂ ਗਈਆਂ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਡਮ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਭਲਾਈ ਕਾਂਗਰਸ ਪਾਰਟੀ ਦੀ ਸਿਰਮੌਰ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਹਰੇਕ ਵਰਗ ਦੀ ਸਹਾਇਤਾ ਲਈ ਤਿਆਰ ਹੈ ਅਤੇ ਜਿੱਥੇ ਵੀ ਲੋੜ ਹੋਵੇ, ਉਥੇ ਕਾਂਗਰਸ ਦੇ ਕਾਰਕੁਨ ਲੋਕਾਂ ਨਾਲ ਖੜੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਪਿੰਡ ਰਹੇਲਾ ਹਾਜੀ, ਸੁੰਦਰ ਸਿੰਘ ਝੁੱਗੇ, ਭੰਬਾ ਹਾਜੀ, ਬਸਤੀ ਮਾਨਾ ਵਾਲੀ, ਬਸਤੀ ਗੁਲਾਬ ਸਿੰਘ ਵਾਲੀ, ਵਜੀਦਪੁਰ, ਕਾਲਾ ਟਿੱਬਾ ਸਮੇਤ ਹੋਰ ਕਈ ਪਿੰਡਾਂ ਦੇ ਪਰਿਵਾਰਾਂ ਨੂੰ ਰਸੋਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ, ਮੁਨੀਸ਼ ਕੁਮਾਰ ਸਲਿਆਣੀ, ਗੋਗੀ ਪਿਆਰੇ ਆਣਾ, ਸਰਪੰਚ ਜਸਵੀਰ ਸਿੰਘ ਕੋਟਲਾ, ਸਰਪੰਚ ਭਗਵੰਤ ਸਿੰਘ ਨਰਾਇਣਗੜ੍ਹ, ਸਰਪੰਚ ਬਲਦੇਵ ਸਿੰਘ ਰੱਤਾ ਖੇੜਾ, ਸਰਪੰਚ ਗੁਰਦਿਆਲ ਸਿੰਘ ਫਿੱਡੇ, ਰਣਜੀਤ ਸਿੰਘ ਰਾਣਾ ਸਰਪੰਚ ਉਗੋਕੇ, ਹਰਚਰਨ ਕੌਰ ਨਰਾਇਣਗੜ੍ਹ ਮਹਿਲਾ ਮੀਤ ਪ੍ਰਧਾਨ, ਪੁਸਪਿੰਦਰ ਸਿੰਘ ਮਮਦੋਟ ਜ਼ਿਲ੍ਹਾ ਜਰਨਲ ਸੈਕਟਰੀ, ਜਸਪਾਲ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ ਮਮਦੋਟ, ਗੁਰਬਚਨ ਸਿੰਘ ਕਾਲਾ ਟਿੱਬਾ, ਗੁਰਜੰਟ ਸਿੰਘ ਸੰਧੂ ਬਸਤੀ ਇੰਦਰ ਸਿੰਘ ਵਾਲੀ, ਲਵਲੀ ਠੇਠਰ, ਜੋਬਨਜੀਤ ਸਿੰਘ ਧਾਲੀਵਾਲ, ਹੰਸਾ ਸਿੰਘ ਰਹੇਲਾ ਹਾਜੀ, ਕਰਨ ਸਿੰਘ ਰਹੇਲਾ ਹਾਜੀ, ਕਸ਼ਮੀਰ ਸਿੰਘ ਰਹੇਲਾ ਹਾਜੀ, ਜਸਵਿੰਦਰ ਸਿੰਘ ਸਰਪੰਚ ਰਹੇਲਾ ਹਾਜੀ, ਗੰਗਾ ਸਿੰਘ ਭੰਬਾ ਹਾਜੀ, ਪਰਮਜੀਤ ਸਿੰਘ ਪੰਮਾ, ਸ਼ਰਮਾ ਸਿੰਘ ਅਤੇ ਪੀ.ਏ. ਤਰਨ ਬੁਟਰ ਸਮੇਤ ਕਈ ਹੋਰ ਕਾਂਗਰਸੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
ਇਸ ਸਮਾਰੋਹ ਦੌਰਾਨ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਇਸ ਉਪਰਾਲੇ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026