ਗੋਲੀਆਂ ਨਾਲ ਫਿਰ ਦਹਿਲਿਆ ਫਿਰੋਜ਼ਪੁਰ, ਕਾਨੂੰਨ ਵਿਵਸਥਾ ’ਤੇ ਸਵਾਲ ਚਿੰਨ੍ਹ
- kakkar.news
- November 15, 2025
- Crime Punjab
ਗੋਲੀਆਂ ਨਾਲ ਫਿਰ ਦਹਿਲਿਆ ਫਿਰੋਜ਼ਪੁਰ, ਕਾਨੂੰਨ ਵਿਵਸਥਾ ’ਤੇ ਸਵਾਲ ਚਿੰਨ੍ਹ
ਫਿਰੋਜ਼ਪੁਰ 15 ਨਵੰਬਰ 2025 ( ਅਨੂਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਇੱਕ ਵਾਰ ਫਿਰ ਗੋਲੀਆਂ ਦੀ ਤੜਤੜਾਅ ਨਾਲ ਕੰਬ ਉੱਠਿਆ, ਜਦੋਂ ਮੋਚੀ ਬਾਜ਼ਾਰ ਚ ਸਥਿਤ ਸਟੇਟ ਬੈਂਕ ਬਰਾਂਚ ਕੋਲ ਕੁਝ ਅਨਪਛਾਤੇ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰ ਦਿੱਤੀਆਂ।
ਲੋਕਾਂ ਨਾਲ ਭਰੇ ਇਲਾਕੇ ਵਿੱਚ ਹੋਈ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਮਾਰੇ ਗਏ ਵਿਅਕਤੀ ਦੀ ਪਛਾਣ ਨਵੀਨ ਅਰੋੜਾ ਵਜੋਂ ਹੋਈ ਹੈ, ਜੋ (RSS)ਰਾਸ਼ਟਰੀ ਸਵੈੰਸੇਵਕ ਸੰਘ ਦੇ ਸੀਨੀਅਰ ਕਰਯਕਰਤਾ ਸ਼੍ਰੀ ਬਲਦੇਵ ਰਾਜ ਅਰੋੜਾ ਦੇ ਪੁੱਤਰ ਸਨ । ਇਹਨਾਂ ਦਾ ਆਪਣਾ ਚੁੰਨੀਆਂ ਦੀ ਦੁਕਾਨ ਸੀ। ਮਾਰਕੀਟ ਵਾਲਿਆਂ ਦੇ ਦੱਸਣ ਮੁਤਾਬਕ ਪੈਦਲ ਆਏ ਅਣਪਛਾਤੇ ਵਿਅਕਤੀ ਨਵੀਨ ਨੂੰ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ
ਦੱਸਣਯੋਗ ਹੈ ਕਿ ਬਾਉ ਦਿਨਾਨਾਥ ਜੀ, ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਜੇਲ੍ਹ ਕੱਟੀ ਸੀ ਅਤੇ ਜੋ ਆਜ਼ਾਦੀ ਤੋਂ ਹੀ ਸੰਘ ਨਾਲ ਜੁੜੇ ਰਹੇ ਹਨ, ਉਹ ਨਵੀਨ ਅਰੋੜਾ ਦੇ ਦਾਦਾ ਹਨ।
ਘਟਨਾ ਤੋਂ ਬਾਅਦ ਪੂਰਾ ਸ਼ਹਿਰ ਸਨਸਨੀ ਵਿੱਚ ਹੈ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹਮਲਾਵਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।
ਬਾਜ਼ਾਰ ਵਿੱਚ ਮੌਜੂਦ ਕੁਝ ਲੋਕਾਂ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਦਿਨ ਦਿਹਾੜੇ ਗੋਲੀਆਂ ਚਲਣੀਆਂ ਆਮ ਗੱਲ ਬਣਦੀ ਜਾ ਰਹੀ ਹੈ, ਜਿਸ ਨਾਲ ਲੋਕ ਦਹਿਸ਼ਤ ਵਿੱਚ ਜੀ ਰਹੇ ਹਨ।
ਪੁਲਿਸ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
