ਫਿਰੋਜ਼ਪੁਰ ’ਚ ਦੂਜੀ ਗੋਲਾਬਾਰੀ—ਸ਼ਹਿਰ ਵਿੱਚ ਦਹਿਸ਼ਤ!
- 318 Views
- kakkar.news
- November 16, 2025
- Crime Punjab
ਫਿਰੋਜ਼ਪੁਰ ’ਚ ਦੂਜੀ ਗੋਲਾਬਾਰੀ—ਸ਼ਹਿਰ ਵਿੱਚ ਦਹਿਸ਼ਤ!
ਫਿਰੋਜ਼ਪੁਰ 16 ਨਵੰਬਰ 2025 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਇੱਕ ਵਾਰ ਫਿਰ ਦਹਿਸ਼ਤ ਦੇ ਮਾਹੌਲ ‘ਚ ਤਬਦੀਲ! ਸ਼ਰਾਰਤੀ ਅਨਸਰਾਂ ਵੱਲੋਂ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦਿੰਦੇ ਹੋਏ 24 ਘੰਟਿਆਂ ਦੇ ਅੰਦਰ ਇਹ ਦੂਜੀ ਗੋਲਾਬਾਰੀ ਦੀ ਵਾਰਦਾਤ ਸਾਹਮਣੇ ਆਈ ਹੈ।
ਅੱਜ ਸੁਭਾ ਬਗਦਾਦੀ ਗੇਟ ਕੋਲ ਫਿਰੋਜ਼ਪੁਰ ਦੇ ਕਪਿਲ ਨਾਮਕ ਨੌਜਵਾਨ ਉੱਤੇ ਦੋ ਐਕਟਵਾ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਕਪਿਲ ਆਪਣੀ ਬਾਈਕ ਦੀ ਸਰਵਿਸ ਕਰਵਾਉਣ ਲਈ ਘਰ ਤੋਂ ਨਿਕਲਿਆ ਸੀ, ਪਰ ਰਸਤੇ ‘ਚ ਦੋ ਸ਼ਕੀ ਵਿਅਕਤੀਆਂ ਉਸਦਾ ਪਿੱਛਾ ਕਰਦੇ ਹੋਏ ਉਸਦੀ ਗੱਡੀ ਰੋਕ ਕੇ ਝਗੜੇ ‘ਚ ਉਤਰ ਆਏ। ਝਗੜੇ ਦੌਰਾਨ ਸ਼ਰਾਰਤੀ ਅਨਸਰਾਂ ਨੇ ਸਿੱਧਾ ਗੋਲੀਆਂ ਚਲਾ ਦਿੱਤੀਆਂ।
ਇੱਕ ਗੋਲੀ ਕਪਿਲ ਦੇ ਪੱਟ ਚੋਂ ਲੱਗ ਕੇ ਨਿਕਲ ਗਈ। ਡਾਕਟਰਾਂ ਦੇ ਅਨੁਸਾਰ ਕਪਿਲ ਹੁਣ ਖਤਰੇ ਤੋਂ ਬਾਹਰ ਹੈ।
ਸ਼ਹਿਰ ਮੋਚੀ ਬਾਜ਼ਾਰ ਵਿੱਚ ਕੱਲ੍ਹ ਰਾਤ ਚੱਲੀਆਂ ਗੋਲੀਆਂ ਤੋਂ ਅਜੇ ਸੁਧ ਨਹੀਂ ਪਿਆ ਸੀ ਕਿ ਇਸ ਨਵੀਂ ਘਟਨਾ ਨੇ ਡਰ ਦਾ ਮਾਹੌਲ ਹੋਰ ਵੀ ਗੰਭੀਰ ਕਰ ਦਿੱਤਾ ਹੈ।
ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆਂਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026