ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਫਿਰੋਜ਼ਪੁਰ ਸ਼ਹਿਰ ਦੇ 60 ਹੋਰ ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ ਸੈਂਕਸ਼ਨ ਲੈਟਰ ਜਾਰੀ:- ਵਿਧਾਇਕ ਰਣਬੀਰ ਭੁੱਲਰ
- 73 Views
- kakkar.news
- December 22, 2025
- Punjab
ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਫਿਰੋਜ਼ਪੁਰ ਸ਼ਹਿਰ ਦੇ 60 ਹੋਰ ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ ਸੈਂਕਸ਼ਨ ਲੈਟਰ ਜਾਰੀ:- ਵਿਧਾਇਕ ਰਣਬੀਰ ਭੁੱਲਰ
ਫ਼ਿਰੋਜ਼ਪੁਰ, 22 ਦਸੰਬਰ 2025 ( ਅਨੁਜ ਕੱਕੜ ਟੀਨੂੰ)
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਫਿਰੋਜ਼ਪੁਰ ਸ਼ਹਿਰ ਦੇ 60 ਲਾਭਪਾਤਰੀਆਂ ਨੂੰ ਸੈੰਕਸ਼ਨ ਲੈਟਰ (ਐਲ.ਓ.ਆਈ.) ਜਾਰੀ ਕੀਤੇ ਗਏ। ਇਸ ਮੌਕੇ ਤੇ ਸ੍ਰ: ਰਣਬੀਰ ਸਿੰਘ ਭੁੱਲਰ ਹਲਕਾ ਵਿਧਾਇਕ ਫਿਰੋਜ਼ਪਰ ਸ਼ਹਿਰੀ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ 60 ਲਾਭਪਾਤਰੀਆਂ ਨੂੰ ਆਪਣੇ ਕੱਚੇ ਘਰਾਂ ਨੂੰ ਪੱਕਾ ਕਰਨ ਜਾਂ ਨਵੇਂ ਮਕਾਨਾਂ ਦੀ ਉਸਾਰੀ ਕਰਨ ਲਈ ਸਰਕਾਰ ਵੱਲੋਂ ਪ੍ਰਵਾਨ ਕੀਤੇ ਲਾਭਪਾਤਰੀਆਂ ਵਿੱਚੋਂ 60 ਲਾਭਪਾਤਰੀਆਂ ਨੂੰ ਸੈੰਕਸ਼ਨ ਲੈਟਰ ਵੰਡੇ ਗਏ।
ਇਸ ਮੌਕੇ ‘ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਇਸ ਸਕੀਮ ਤਹਿਤ ਕੁੱਲ 300 ਲਾਭਪਾਤਰੀਆਂ ਨੂੰ ਮਨਜੂਰੀ ਦਿੱਤੀ ਗਈ ਸੀ, ਜਿਸ ਵਿੱਚੋਂ 115 ਲਾਭਪਾਤਰੀਆਂ ਨੂੰ ਪਹਿਲਾ ਸੰਗਸ਼ਨ ਲੈਟਰ ਜਾਰੀ ਕਰ ਦਿੱਤੇ ਗਏ ਹਨ ਅਤੇ ਅੱਜ 60 ਹੋਰ ਲਾਭਪਾਤਰੀਆਂ ਨੂੰ ਸੰਗਸ਼ਨ ਲੈਟਰ ਜਾਰੀ ਕੀਤੇ ਗਏ ਹਨ। ਇਸ ਮਨਜ਼ੂਰੀ ਪੱਤਰ ਦਾ ਭਾਵ ਹੈ ਕਿ ਇਹ ਲਾਭਪਾਤਰੀ ਹੁਣ 45 ਦਿਨ ਦੇ ਅੰਦਰ-ਅੰਦਰ ਆਪਣੀ ਉਸਾਰੀ ਸ਼ੁਰੂ ਕਰ ਸਕਦੇ ਹਨ। ਉਸਾਰੀ ਸ਼ੁਰੂ ਹੋਣ ਉਪਰੰਤ ਇਹਨਾਂ ਲਾਭਪਾਤਰੀਆਂ ਨੂੰ ਇਸ ਸਕੀਮ ਦੀ ਪਹਿਲੀ ਕਿਸਤ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਉਸ ਉਪਰੰਤ ਇਹਨਾਂ ਤੋਂ ਇਲਾਵਾ ਲਾਭਪਾਤਰੀਆਂ ਨੂੰ ਮਕਾਨ ਦੀ ਉਸਾਰੀ ਦੇ ਲੈਵਲ ਅਨੁਸਾਰ ਅਗਲੀਆਂ ਕਿਸ਼ਤਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ‘ਤੇ ਕਾਰਜ ਸਾਧਕ ਅਫ਼ਸਰ ਸ੍ਰੀਮਤੀ ਪੂਨਮ ਭਟਨਾਗਰ ਵੱਲੋਂ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਜਲਦ ਤੋਂ ਜਲਦ ਆਪਣੇ ਮਕਾਨ ਦੀ ਉਸਾਰੀ ਸ਼ੁਰੂ ਕਰ ਦੇਣ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਕੀਮ ਤਹਿਤ ਅਗਲੇਰੀ ਕਾਰਵਾਈ ਜਲਦ ਅਮਲ ਵਿੱਚ ਲਿਆਂਦੀ ਜਾ ਸਕੇ।
ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ, ਸੀ.ਐਲ.ਟੀ.ਸੀ ਸ਼੍ਰੀਮਤੀ ਕੁਲਦੀਪ ਕੌਰ ਅਤੇ ਹਲਕਾ ਵਿਧਾਇਕ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਦੇ ਲਾਭਪਾਤਰੀ ਮੌਜੂਦ ਸਨ।
