ਮਨਸੂਰਵਾਲ ਕਲਾਂ–ਪੰਡੋਰੀ ਖਤਰੀਆਂ ਸੜਕ ‘ਤੇ ਦਰਦਨਾਕ ਹਾਦਸਾ, 14 ਸਾਲਾ ਵਿਦਿਆਰਥੀ ਦੀ ਮੌਤ
- 188 Views
- kakkar.news
- December 22, 2025
- 2
- Education Health Punjab
ਮਨਸੂਰਵਾਲ ਕਲਾਂ–ਪੰਡੋਰੀ ਖਤਰੀਆਂ ਸੜਕ ‘ਤੇ ਦਰਦਨਾਕ ਹਾਦਸਾ, 14 ਸਾਲਾ ਵਿਦਿਆਰਥੀ ਦੀ ਮੌਤ
ਜ਼ੀਰਾ/ਫਿਰੋਜ਼ਪੁਰ 22 ਦਸੰਬਰ (ਸਿਟੀਜਨਜ਼ ਵੋਇਸ)
ਜ਼ੀਰਾ ਇਲਾਕੇ ਦੇ ਪਿੰਡ ਮਨਸੂਰਵਾਲ ਕਲਾਂ ਤੋਂ ਪੰਡੋਰੀ ਖਤਰੀਆਂ ਨੂੰ ਜਾਂਦੀ ਸੜਕ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ 14 ਸਾਲਾ ਸਕੂਲੀ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਬੱਚੇ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ, ਪਿੰਡ ਮਨਸੂਰਵਾਲ ਦੇ ਰਹਿਣ ਵਾਲੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਟੈਂਪੂ ਰਾਹੀਂ ਪੰਡੋਰੀ ਖਤਰੀਆਂ ਸਥਿਤ ਆਪਣੇ ਸਕੂਲ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੂੰ ਦੇਖ ਕੇ ਟੈਂਪੂ ਚਾਲਕ ਨੇ ਅਚਾਨਕ ਕੱਟ ਮਾਰਿਆ, ਜਿਸ ਕਾਰਨ ਟੈਂਪੂ ਅਸੰਤੁਲਿਤ ਹੋ ਗਿਆ।
ਹਾਦਸੇ ਵਿੱਚ ਤਿੰਨ ਬੱਚੇ ਟੈਂਪੂ ਤੋਂ ਹੇਠਾਂ ਡਿੱਗ ਪਏ, ਜਿਨ੍ਹਾਂ ਵਿੱਚੋਂ ਇੱਕ ਬੱਚਾ ਬੱਸ ਦੀ ਲਪੇਟ ਵਿੱਚ ਆ ਗਿਆ। ਇਸ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 14 ਸਾਲਾ ਵਿਦਿਆਰਥੀ ਹਸਕਰਨ ਸਿੰਘ ਵਜੋਂ ਹੋਈ ਹੈ।
ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੂਜੇ ਵਿਦਿਆਰਥੀ ਗੁਰਵਿੰਦਰ ਸਿੰਘ ਨੂੰ ਇਲਾਜ ਲਈ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026
Comments (2)
Harish Monga
22 Dec 2025Drive slow and drive in queue is the road safety mantra
Harish Monga
22 Dec 2025Drive in a queue and drive at a distance is the road safety mantra