ਰਾਤੋਂ-ਰਾਤ ਛਾਪੇਮਾਰੀ, ਫਿਰੋਜ਼ਪੁਰ ਵਿੱਚ ਨਸ਼ੀਲੀਆਂ ਦਵਾਈਆਂ ਦੇ 3 ਗੋਦਾਮ ਸੀਲ
- 73 Views
- kakkar.news
- January 4, 2026
- Crime Punjab
ਰਾਤੋਂ-ਰਾਤ ਛਾਪੇਮਾਰੀ, ਫਿਰੋਜ਼ਪੁਰ ਵਿੱਚ ਨਸ਼ੀਲੀਆਂ ਦਵਾਈਆਂ ਦੇ 3 ਗੋਦਾਮ ਸੀਲ
ਫਿਰੋਜ਼ਪੁਰ, 4 ਜਨਵਰੀ 2026 ( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਵਿੱਚ ਨਸ਼ੀਲੀਆਂ ਅਤੇ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਗੈਰਕਾਨੂੰਨੀ ਭੰਡਾਰਨ ਖ਼ਿਲਾਫ਼ ਪ੍ਰਸ਼ਾਸਨ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸ਼ੁੱਕਰਵਾਰ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਗੈਰ-ਲਾਇਸੈਂਸੀ ਗੋਦਾਮਾਂ ’ਤੇ ਕੀਤੀ ਗਈ ਸਾਂਝੀ ਛਾਪੇਮਾਰੀ ਦੌਰਾਨ ਲਗਭਗ 1.23 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।
ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ 3 ਜਨਵਰੀ ਨੂੰ ਡਰੱਗਜ਼ ਕੰਟਰੋਲ ਵਿਭਾਗ ਅਤੇ ਪੁਲਿਸ ਵੱਲੋਂ ਯੋਜਨਾ ਬੱਧ ਢੰਗ ਨਾਲ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਡਰੱਗਜ਼ ਕੰਟਰੋਲ ਅਫਸਰ ਸੋਨੀਆ ਗੁਪਤਾ (ਫਿਰੋਜ਼ਪੁਰ) ਅਤੇ ਡਰੱਗਜ਼ ਕੰਟਰੋਲ ਅਫਸਰ ਹਰਜਿੰਦਰ ਸਿੰਘ (ਫਰੀਦਕੋਟ) ਨੇ ਕੀਤੀ, ਜਦਕਿ ਨਾਇਬ ਤਹਿਸੀਲਦਾਰ ਪ੍ਰਿਆ ਰਾਣੀ ਅਤੇ ਫਿਰੋਜ਼ਪੁਰ ਸਿਟੀ ਪੁਲਿਸ ਦੇ ਅਧਿਕਾਰੀ ਵੀ ਟੀਮ ਦਾ ਹਿੱਸਾ ਰਹੇ।
ਟੀਮ ਵੱਲੋਂ ਕ੍ਰਿਸ਼ਨਾ ਨਗਰੀ ਅਤੇ ਮੁਹੱਲਾ ਬਾਵੀਆਂ ਵਾਲਾ ਖੇਤਰ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ, ਜਿੱਥੇ ਵੱਡੀ ਮਾਤਰਾ ਵਿੱਚ ਪ੍ਰੀਗਾਬਾਲਿਨ ਅਤੇ ਟੇਪੈਂਟਾਡੋਲ ਵਰਗੀਆਂ ਨਿਯੰਤਰਿਤ ਦਵਾਈਆਂ ਬਰਾਮਦ ਹੋਈਆਂ। ਜ਼ਬਤ ਕੀਤੇ ਸਟਾਕ ਵਿੱਚ 1 ਲੱਖ 41 ਹਜ਼ਾਰ 900 ਗੋਲੀਆਂ, 3 ਲੱਖ 64 ਹਜ਼ਾਰ 230 ਕੈਪਸੂਲ ਅਤੇ 140 ਕਿੱਟਾਂ ਸ਼ਾਮਲ ਹਨ।
ਡਰੱਗਜ਼ ਕੰਟਰੋਲ ਅਫਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਮੌਕੇ ਤੋਂ 11 ਨਮੂਨੇ ਲੈ ਕੇ ਲੈਬ ਜਾਂਚ ਲਈ ਭੇਜੇ ਗਏ ਹਨ। ਮਾਮਲੇ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦਵਾਈਆਂ ਦੇ ਸਰੋਤ, ਸਪਲਾਈ ਚੇਨ ਅਤੇ ਉਨ੍ਹਾਂ ਦੀ ਵਿਕਰੀ ਦੇ ਮਕਸਦ ਬਾਰੇ ਗਹਿਰਾਈ ਨਾਲ ਜਾਂਚ ਜਾਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਸਟੋਰੇਜ ਅਤੇ ਤਸਕਰੀ ਖ਼ਿਲਾਫ਼ ਸਖ਼ਤ ਰੁਖ਼ ਅਪਣਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਨਸ਼ੇ ਦੇ ਧੰਦੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026