ਫਿਰੋਜ਼ਪੁਰ ਪੁਲਿਸ ਵਲੋਂ 452 ਗ੍ਰਾਮ ਆਈਸ ਡਰੱਗ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ, ਮਾਮਲਾ ਦਰਜ
- 89 Views
- kakkar.news
- January 7, 2026
- Punjab
ਫਿਰੋਜ਼ਪੁਰ ਪੁਲਿਸ ਵਲੋਂ 452 ਗ੍ਰਾਮ ਆਈਸ ਡਰੱਗ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ, ਮਾਮਲਾ ਦਰਜ
ਫਿਰੋਜ਼ਪੁਰ 07 ਜਨਵਰੀ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਆਈਸ ਡਰੱਗ ਵੇਚਣ ਵਾਲੇ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੋਹੜ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਇਲਾਕਾ ਥਾਣਾ ਤਲਵੰਡੀ ਭਾਈ, ਘੱਲਖੁਰਦ ਅਤੇ ਕੁਲਗੜੀ ਵੱਲ ਰਵਾਨਾ ਸਨ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਫਿਰੋਜ਼ਪੁਰ–ਮੋਗਾ ਰੋਡ ਤੋਂ ਅੰਡਰ ਬ੍ਰਿਜ ਹੇਠਾਂ ਫਰੀਦਕੋਟ ਰੋਡ ਵੱਲ ਮੁੜ ਰਹੀ ਸੀ, ਤਾਂ ਇਤਲਾਹ ਮਿਲੀ ਕਿ ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਸਾਰਜ ਸਿੰਘ, ਵਾਸੀ ਕਾਲੇ ਕੇ ਹਿਠਾੜ, ਆਈਸ ਡਰੱਗ ਵੇਚਣ ਦਾ ਆਦਿ ਹੈ ਅਤੇ ਇਸ ਸਮੇਂ ਵੀ ਭਾਰੀ ਮਾਤਰਾ ਵਿੱਚ ਆਈਸ ਡਰੱਗ ਲੈ ਕੇ ਵੇਚਣ ਦੀ ਨੀਅਤ ਨਾਲ ਫਿਰੋਜ਼ਪੁਰ–ਫਰੀਦਕੋਟ ਰੋਡ ਸਥਿਤ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਦੇ ਪਿੰਡ ਨਵਾਂ ਪੁਰਬਾ ਵਾਲੀ ਸਾਈਡ ਗੇਟ ਨੇੜੇ ਖੜਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਕਾਬੂ ਕਰ ਉਸ ਪਾਸੋ 452 ਗ੍ਰਾਮ ਆਈਸ ਡਰੱਗ ਬਰਾਮਦ ਕਰ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026