ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ 72 ਗੁੰਮ ਹੋਏ ਮੋਬਾਈਲ ਅਸਲ ਮਾਲਕਾਂ ਦੇ ਹਵਾਲੇ
- 57 Views
- kakkar.news
- February 23, 2026
- Punjab
ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ 72 ਗੁੰਮ ਹੋਏ ਮੋਬਾਈਲ ਅਸਲ ਮਾਲਕਾਂ ਦੇ ਹਵਾਲੇ
ਫਿਰੋਜ਼ਪੁਰ 23 ਫਰਵਰੀ, 2026 (ਅਨੁਜ ਕੱਕੜ ਟੀਨੂੰ)
ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਅੱਜ ਕੱਲ ਮੋਬਾਈਲ ਫੋਨ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ, ਮੋਬਾਈਲ ਫੋਨ ਗੁੰਮ ਹੋਣ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਨੂੰ ਕਾਫੀ ਪ੍ਰੇਸ਼ਾਨੀ ਅਤੇ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹੇ ਮਾਮਲਿਆ ਨੂੰ ਸੰਜੀਦਗੀ ਨਾਲ ਲੈਂਦਿਆ ਜਿਲ੍ਹਾ ਪੁਲਿਸ ਵੱਲੋਂ ਮੋਬਾਈਲ ਫੋਨ ਗੁੰਮ ਹੋਣ ਬਾਬਤ ਵੱਖ-ਵੱਖ ਵਿਅਕਤੀਆ ਪਾਸੋਂ ਵੱਖ-ਵੱਖ ਸਾਂਝ ਕੇਂਦਰਾਂ ਪਰ ਦਰਜ਼ ਕਰਵਾਈਆ ਗਈਆ ਸੂਚਨਾਂ/ਸ਼ਿਕਾਇਤਾਂ ਨੂੰ ਵਿਚਾਰਦੇ ਹੋਏ CEIR ਪੋਰਟਲ ਦੀ ਮਦਦ ਨਾਲ ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਨ ਲਈ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੀ ਜਿੰਮੇਵਾਰੀ ਆਈ.ਟੀ. ਸੈੱਲ, ਡੀ.ਪੀ.ਓ.. ਫਿਰੋਜ਼ਪੁਰ ਅਤੇ ਸਪੈਸ਼ਲ ਬ੍ਰਾਂਚ, ਫਿਰੋਜ਼ਪੁਰ ਦੀ ਟੀਮ ਵੱਲੋਂ ਨਿਭਾਈ ਜਾ ਰਹੀ ਹੈ। ਇਸ ਟੀਮ ਦੀ ਮੇਹਨਤ ਸਦਕਾ ਹੁਣ ਤੱਕ 72 ਗੁੰਮ ਹੋਏ ਮੋਬਾਈਲ ਫੋਨ ਟਰੇਸ ਹੋਏ ਹਨ, ਜੋ ਅੱਜ ਇਹਨਾਂ ਮੋਬਾਈਲ
ਫੌਨਾਂ ਦੇ ਅਸਲ ਮਾਲਕਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਮੋਬਾਈਲ ਫੋਨ ਸਪੁਰਦ ਕੀਤੇ ਜਾ ਰਹੇ ਹਨ। ਇਹ ਕਾਰਵਾਈ ਨਿਰੰਤਰ ਜਾਰੀ ਹੈ, ਇਸ ਸਬੰਧੀ ਮੋਸੂਲ ਹੋਣ ਵਾਲੀਆ ਹੋਰ ਸੂਚਨਾਂਵਾਂ/ਸ਼ਿਕਾਇਤਾਂ ਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ, ਭਵਿੱਖ ਵਿੱਚ ਟਰੇਸ ਹੋਣ ਵਾਲੇ ਮੋਬਾਈਲ ਫੋਨ ਵੀ ਅਸਲ ਮਾਲਕਾਂ ਦੀ ਤਸਦੀਕ ਕਰਕੇ ਉਹਨਾਂ ਦੇ ਸਪੁਰਦ ਕੀਤੇ ਜਾਣਗੇ।
ਜਿਲ੍ਹਾ ਪੁਲਿਸ ਦੁਆਰਾ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਗਈ ਕਿ ਉਹਨਾਂ ਨੂੰ ਲਾਵਾਰਿਸ ਹਾਲਤ ਵਿੱਚ ਮਿਲਣ ਵਾਲੇ ਮੋਬਾਈਲ ਫੋਨ ਉਹ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ (ਬਿਨਾਂ ਕਿਸੇ ਡਰ/ਝਿਜਕ ਤੋਂ) ਨਜ਼ਦੀਕੀ ਪੁਲਿਸ ਥਾਣੇ ਦੇ ਹਵਾਲੇ ਕਰਨ ਤਾਂ ਜੇ ਮੋਬਾਈਲ ਫੋਨ ਅਸਲ ਮਾਲਕ ਦੇ ਹਵਾਲੇ ਕੀਤਾ ਜਾ ਸਕੇ ਅਤੇ ਉਸ ਵਿਅਕਤੀ ਨੂੰ ਹੋਣ ਵਾਲੇ ਪ੍ਰੇਸ਼ਾਨੀ ਤੇ ਵਿੱਤੀ ਨੁਕਸਾਨ ਨੂੰ ਟਾਲਿਆ ਜਾ ਸਕੇ।
