ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ: ਸਕਿਉਰਟੀ ਗਾਰਡ ਦੀ ਮੌਤ
- 23 Views
- kakkar.news
- April 24, 2026
- Punjab
ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ: ਸਕਿਉਰਟੀ ਗਾਰਡ ਦੀ ਮੌਤ
ਫਿਰੋਜ਼ਪੁਰ 24 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਤੋਂ ਇਕ ਰੂਹ ਕੰਬਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤੇਜ਼ ਰਫ਼ਤਾਰ ਟਰੱਕ ਨੇ ਸਕਿਉਰਟੀ ਗਾਰਡ ਰੂਮ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਪਰਮਾਤਮਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਠੱਠੀਆ ਮਹੰਤਾ ਨੇ ਦੱਸਿਆ ਕਿ ਉਸਦਾ ਪੁੱਤਰ ਬਲਵਿੰਦਰ ਸਿੰਘ (ਉਮਰ ਕਰੀਬ 45 ਸਾਲ) ਅਕਾਲ ਅਕੈਡਮੀ ਪਿੰਡ ਰੱਤਾਖੇੜਾ, ਪੰਜਾਬ ਸਿੰਘ ਵਾਲਾ ਵਿੱਚ ਸਕਿਉਰਟੀ ਗਾਰਡ ਵਜੋਂ ਨੌਕਰੀ ਕਰਦਾ ਸੀ।
ਘਟਨਾ ਸਮੇਂ ਬਲਵਿੰਦਰ ਸਿੰਘ ਆਪਣੀ ਡਿਊਟੀ ‘ਤੇ ਮੇਨ ਗੇਟ ਦੇ ਕੋਲ ਬਣੇ ਸਕਿਉਰਟੀ ਰੂਮ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਟਾਟਾ ਟਰੱਕ ਬਹੁਤ ਤੇਜ਼ ਰਫ਼ਤਾਰ ਨਾਲ ਆਇਆ ਅਤੇ ਸਿੱਧਾ ਸਕਿਉਰਟੀ ਰੂਮ ਵਿੱਚ ਜਾ ਵੱਜਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਲਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਮੈਡੀਕਲ ਹਸਪਤਾਲ ਫਰੀਦਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੱਕ ਡਰਾਈਵਰ ਦੀ ਤਲਾਸ਼ ਜਾਰੀ ਹੈ।

- April 24, 2026
ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ: ਸਕਿਉਰਟੀ ਗਾਰਡ ਦੀ ਮੌਤ
- April 23, 2026