ਫਿਰੋਜ਼ਪੁਰ ਵਿੱਚ ਨਜਾਇਜ਼ ਕਬਜ਼ਿਆਂ ’ਤੇ ਨਗਰ ਕੌਂਸਲ ਦੀ ਸਖ਼ਤ ਕਾਰਵਾਈ, ਮੱਲਵਾਲ ਰੋਡ ਤੋਂ ਹਟਾਏ ਰੇੜੀਆਂ ਤੇ ਅੱਡੇ
- kakkar.news
- April 24, 2026
- Health Punjab
ਫਿਰੋਜ਼ਪੁਰ ਵਿੱਚ ਨਜਾਇਜ਼ ਕਬਜ਼ਿਆਂ ’ਤੇ ਨਗਰ ਕੌਂਸਲ ਦੀ ਸਖ਼ਤ ਕਾਰਵਾਈ, ਮੱਲਵਾਲ ਰੋਡ ਤੋਂ ਹਟਾਏ ਰੇੜੀਆਂ ਤੇ ਅੱਡੇ
ਫਿਰੋਜ਼ਪੁਰ 24 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਨੂੰ ਜਾਮ ਮੁਕਤ ਅਤੇ ਸਾਫ਼-ਸੁਥਰਾ ਬਣਾਉਣ ਲਈ ਨਗਰ ਕੌਂਸਲ ਨੇ ਅੱਜ ਵੱਡੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮੱਲਵਾਲ ਰੋਡ ’ਤੇ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਇਸ ਕਾਰਵਾਈ ਦੌਰਾਨ ਸੜਕਾਂ ’ਤੇ ਲੱਗੀਆਂ ਰੇੜੀਆਂ, ਅੱਡੇ ਅਤੇ ਹੋਰ ਐਨਕਰੋਚਮੈਂਟ ਹਟਾ ਕੇ ਕਾਫ਼ੀ ਸਮਾਨ ਜ਼ਬਤ ਕੀਤਾ ਗਿਆ।
ਅਧਿਕਾਰੀਆਂ ਮੁਤਾਬਕ, ਕਬਜ਼ਾਧਾਰਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਚੇਤਾਵਨੀ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਾ ਹੋਣ ’ਤੇ ਅੱਜ ਸਖ਼ਤ ਰੁਖ਼ ਅਪਣਾਇਆ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਕਬਜ਼ਿਆਂ ਕਾਰਨ ਮੱਲਵਾਲ ਰੋਡ ’ਤੇ ਅਕਸਰ ਭਾਰੀ ਟ੍ਰੈਫ਼ਿਕ ਜਾਮ ਰਹਿੰਦਾ ਸੀ, ਜਿਸ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਕਾਰਵਾਈ ਦੌਰਾਨ ਇਕ ਚੌਕਾਉਣ ਵਾਲਾ ਮਾਮਲਾ ਵੀ ਸਾਹਮਣੇ ਆਇਆ। ਚੌਂਕ ਬਾਬਾ ਨਾਮਦੇਵ ਕੋਲ ਸਥਿਤ ਪਾਰਕ ਦੇ ਸਾਹਮਣੇ ਦੁਕਾਨਾਂ ਦੇ ਪਿੱਛੇ ਵੱਡੀ ਮਾਤਰਾ ਵਿੱਚ ਸੜੇ ਹੋਏ ਨਾਰੀਅਲ ਦੇ ਖੋਲ ਮਿਲੇ। ਇਨ੍ਹਾਂ ’ਤੇ ਮੱਖੀਆਂ ਭਿਣਕ ਰਹੀਆਂ ਸਨ, ਜੋ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹਨ। ਸਿਹਤ ਸਬੰਧੀ ਇਹ ਲਾਪਰਵਾਹੀ ਪ੍ਰਸ਼ਾਸਨ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਨਗਰ ਕੌਂਸਲ ਨੇ ਸਪਸ਼ਟ ਕੀਤਾ ਹੈ ਕਿ ਇਹ ਮੁਹਿੰਮ ਹੁਣ ਇੱਥੇ ਹੀ ਨਹੀਂ ਰੁਕੇਗੀ। ਜਲਦ ਹੀ ਮਾਲ ਰੋਡ, ਸਰਕੂਲਰ ਰੋਡ ਅਤੇ ਦਿੱਲੀ ਗੇਟ ਵਰਗੇ ਭੀੜਭਾੜ ਵਾਲੇ ਇਲਾਕਿਆਂ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਪ੍ਰਭਾਵਿਤ ਰੇੜੀ ਮਾਲਕਾਂ ਨੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਹੈ ਅਤੇ ਬਿਨਾਂ ਵੱਖਰੀ ਥਾਂ ਦਿੱਤੇ ਉਨ੍ਹਾਂ ਨੂੰ ਹਟਾਉਣਾ ਅਨਿਆਇਕ ਹੈ। ਰੇੜੀ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਨਿਯਤ ਸਥਾਨ ਤੈਅ ਕੀਤਾ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।
ਇਹ ਮੁਹਿੰਮ ਜਿੱਥੇ ਸ਼ਹਿਰ ਨੂੰ ਸੁਧਾਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ, ਉੱਥੇ ਹੀ ਰੋਜ਼ੀ-ਰੋਟੀ ਨਾਲ ਜੁੜੇ ਸਵਾਲ ਵੀ ਖੜੇ ਕਰ ਰਹੀ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026