ਸਰਹੱਦੀ ਪਿੰਡਾਂ ‘ਚ ਬਿਜਲੀ ਮੀਟਰਾਂ ਦੀਆਂ ਸਿਮਾਂ ਚੋਰੀ,ਸੁਰੱਖਿਆ ਏਜੰਸੀਆਂ ਚੌਕਸ
- kakkar.news
- April 25, 2026
- Crime Punjab
ਸਰਹੱਦੀ ਪਿੰਡਾਂ ‘ਚ ਬਿਜਲੀ ਮੀਟਰਾਂ ਦੀਆਂ ਸਿਮਾਂ ਚੋਰੀ,ਸੁਰੱਖਿਆ ਏਜੰਸੀਆਂ ਚੌਕਸ
ਫਿਰੋਜ਼ਪੁਰ 25 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿੱਚ ਬਿਜਲੀ ਮੀਟਰਾਂ ਵਿੱਚ ਲੱਗੀਆਂ ਸਿਮਾਂ ਦੀ ਚੋਰੀ ਦਾ ਮਾਮਲਾ ਗੰਭੀਰ ਰੂਪ ਧਾਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕਈ ਪਿੰਡਾਂ ਵਿੱਚ ਲੱਗੇ ਸਮਾਰਟ ਬਿਜਲੀ ਮੀਟਰਾਂ ਵਿੱਚੋਂ ਸਿਮ ਕਾਰਡ ਕੱਢ ਕੇ ਚੋਰੀ ਕੀਤੇ ਜਾ ਰਹੇ ਹਨ ਅਤੇ ਲੋਕ ਉਹਨਾਂ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਵਰਤ ਰਹੇ ਹਨ। ਇਸ ਸਬੰਧੀ ਬਿਜਲੀ ਵਿਭਾਗ ਕੋਲ ਕਈ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ।
ਇਹ ਮਾਮਲੇ ਗੱਟੀ ਰਾਜੋ ਕੇ, ਟੇਢੀ ਵਾਲਾ, ਅਲੀ ਕੇ, ਹਜ਼ਾਰੇ ਵਾਲਾ, ਪੋਜੋ ਕੇ, ਪੱਲਾ ਮੇਘਾ, ਦਰਵੇਸ਼ੇ ਕੇ ਸਮੇਤ ਮਮਦੋਟ ਖੇਤਰ ਦੇ ਕਈ ਸਰਹੱਦੀ ਪਿੰਡਾਂ ਵਿੱਚ ਸਾਹਮਣੇ ਆਏ ਹਨ। ਵਿਭਾਗੀ ਅਧਿਕਾਰੀਆਂ ਦੇ ਅਨੁਸਾਰ ਮੀਟਰਾਂ ਵਿੱਚ ਲੱਗੀਆਂ ਇਹ ਸਿਮਾਂ ਡਾਟਾ ਟ੍ਰਾਂਸਮਿਸ਼ਨ ਲਈ ਵਰਤੀ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਖਪਤ ਦੀ ਜਾਣਕਾਰੀ ਸੈਂਟਰ ਤੱਕ ਪਹੁੰਚਦੀ ਹੈ। ਸਿਮਾਂ ਦੀ ਚੋਰੀ ਨਾਲ ਨਾ ਸਿਰਫ਼ ਬਿਜਲੀ ਸਪਲਾਈ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਸਰਕਾਰੀ ਨੁਕਸਾਨ ਵੀ ਹੋ ਰਿਹਾ ਹੈ।
ਸੁਰੱਖਿਆ ਪੱਖੋਂ ਇਹ ਮਾਮਲਾ ਹੋਰ ਵੀ ਗੰਭੀਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਇਲਾਕੇ ਪਹਿਲਾਂ ਹੀ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਲਈ ਸੰਵੇਦਨਸ਼ੀਲ ਰਹੇ ਹਨ। ਅਜਿਹੇ ਵਿੱਚ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਮੀਟਰਾਂ ਦੀਆਂ ਸਿਮਾਂ ਦਾ ਗਲਤ ਇਸਤੇਮਾਲ ਕਰਕੇ ਤਸਕਰੀ ਲਈ ਨਵੇਂ ਤਰੀਕੇ ਅਪਣਾਏ ਜਾ ਸਕਦੇ ਹਨ।
ਫਿਲਹਾਲ ਬਿਜਲੀ ਵਿਭਾਗ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026