ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ‘ਤੇਜਸ’ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਸਫਲ ਆਯੋਜਨ
- 6 Views
- kakkar.news
- May 9, 2026
- Punjab
ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ‘ਤੇਜਸ’ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਸਫਲ ਆਯੋਜਨ
ਫਿਰੋਜ਼ਪੁਰ, 9 ਮਈ 2026 (ਅਨੁਜ ਕੱਕੜ ਟੀਨੂੰ)
ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (DPIIT) ਦੀ ਇੱਕ ਪ੍ਰਮੁੱਖ ਪਹਿਲਕਦਮੀ, ‘ਸਟਾਰਟਅੱਪ ਇੰਡੀਆ ਤੇਜਸ ਵਰਕਸ਼ਾਪ ਅਤੇ ਪ੍ਰਦਰਸ਼ਨੀ’ ਦਾ 8 ਮਈ 2026 ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਸਟਾਰਟਅੱਪ ਪੰਜਾਬ, ਉਦਯੋਗ ਅਤੇ ਕਾਮਰਸ ਵਿਭਾਗ (ਪੰਜਾਬ ਸਰਕਾਰ) ਅਤੇ ਜ਼ਿਲ੍ਹਾ ਉਦਯੋਗ ਕੇਂਦਰ (DIC), ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਉਲੀਕਿਆ ਗਿਆ ਸੀ।
ਇਸ ਮੌਕੇ ਪ੍ਰੋ. ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਸ੍ਰੀ ਹਿਮਾਂਸ਼ੂ ਕਾਦਿਆਨ ਆਈਏਐਸ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪ੍ਰੋਗਰਾਮ ਦਾ ਸੰਚਾਲਨ ਸ੍ਰੀ ਸੁਖਰਾਜ ਸਿੰਘ ਵਿਰਕ ਵੱਲੋਂ ਸਮੂਹ ਸਹਿਯੋਗੀ ਸੰਸਥਾਵਾਂ ਅਤੇ ਭਾਈਵਾਲਾਂ ਦੇ ਤਾਲਮੇਲ ਨਾਲ ਕੀਤਾ ਗਿਆ।
ਇਸ ਵਰਕਸ਼ਾਪ ਅਤੇ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ, ਉਭਰਦੇ ਉੱਦਮੀਆਂ ਅਤੇ ਸਟਾਰਟਅੱਪ ਸੰਸਥਾਪਕਾਂ ਸਮੇਤ ਲਗਭਗ 200 ਪ੍ਰਤੀਭਾਗੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਐਪਲੀਕੇਸ਼ਨਾਂ, ਰੋਬੋਟਿਕਸ ਮਾਡਲ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ‘ਤੇ ਅਧਾਰਤ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ, ਜੋ ਨੌਜਵਾਨਾਂ ਵਿੱਚ ਵਧ ਰਹੀ ਨਵੀਨਤਾ ਦੀ ਰੁਚੀ ਨੂੰ ਦਰਸਾਉਂਦੇ ਹਨ।
ਪ੍ਰੋਗਰਾਮ ਦੌਰਾਨ ਸਟਾਰਟਅੱਪ ਪ੍ਰਦਰਸ਼ਨੀ ਦਾ ਦੌਰਾ, ਆਪਸੀ ਨੈੱਟਵਰਕਿੰਗ ਅਤੇ ਉੱਦਮਤਾ, ਨਵੀਨਤਾ ਤੇ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਬਾਰੇ ਮਾਹਿਰਾਂ ਦੇ ਸੈਸ਼ਨ ਕਰਵਾਏ ਗਏ।
ਰਿਤਵਿਕ ਮਲਹੋਤਰਾ ਅਤੇ ਰੋਹਨ ਸੱਚਦੇਵਾ ਨੇ ਸਟਾਰਟਅੱਪ ਇੰਡੀਆ ਦੀਆਂ ਸਕੀਮਾਂ, ਲਾਭਾਂ ਅਤੇ DPIIT ਸਟਾਰਟਅੱਪ ਮਾਨਤਾ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਪ੍ਰਤੀਭਾਗੀਆਂ ਨੇ ਸਟਾਰਟਅੱਪ ਰਜਿਸਟ੍ਰੇਸ਼ਨ ਅਤੇ ਸਰਕਾਰੀ ਸਹਾਇਤਾ ਬਾਰੇ ਡੂੰਘੀ ਦਿਲਚਸਪੀ ਦਿਖਾਈ।
ਜੈਇਤਾ ਘੋਸ਼ ਅਤੇ ਜੈਸਮੀਨ ਕੌਰ ਵੱਲੋਂ ਇੱਕ ਜ਼ਿਲ੍ਹਾ ਇੱਕ ਉਤਪਾਦ ਪਹਿਲਕਦਮੀ ‘ਤੇ ਇੱਕ ਸੈਸ਼ਨ ਲਿਆ ਗਿਆ, ਜਿਸ ਵਿੱਚ ਸਥਾਨਕ ਉਤਪਾਦਾਂ ਦੀ ਵੈਲਯੂ ਚੇਨ, ਬ੍ਰਾਂਡਿੰਗ ਅਤੇ ਮਾਰਕੀਟਿੰਗ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ।
ਸੌਰਭ ਜੈਨ ਨੇ ਵੀ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ ਅਤੇ ਉੱਦਮਤਾ ਤੇ ਡਿਜੀਟਲ ਨਵੀਨਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਅਮਰਪਾਲ ਸਿੰਘ ਵਾਲੀਆ ਨੇ ‘ਸਟਾਰਟਅੱਪ ਪੰਜਾਬ’ ਅਧੀਨ ਉਪਲਬਧ ਮੌਕਿਆਂ ਬਾਰੇ ਚਾਨਣਾ ਪਾਇਆ, ਜਦਕਿ ਬਿਪੁਲ ਕਨ੍ਹਈਆ ਨੇ ਮਹਿਲਾ ਉੱਦਮਤਾ ਅਤੇ ਨਵੀਨਤਾ ਰਾਹੀਂ ਹੋਣ ਵਾਲੇ ਵਿਕਾਸ ਬਾਰੇ ਸੰਬੋਧਨ ਕੀਤਾ।
ਇਹ ਵਰਕਸ਼ਾਪ ਨੌਜਵਾਨਾਂ ਵਿੱਚ ਉੱਦਮਤਾ ਪ੍ਰਤੀ ਜਾਗਰੂਕਤਾ ਅਤੇ ਸਟਾਰਟਅੱਪ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਰਹੀ। ਵਿਦਿਆਰਥੀ ਸਟਾਰਟਅੱਪਸ ਨੇ ਪ੍ਰਦਰਸ਼ਨੀ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸਟਾਰਟਅੱਪ ਪੰਜਾਬ, ਓ ਡੀ ਓ ਪੀ , ਪੇਟੀਐਮ ਅਤੇ ਵੂਮੈਨੋਵੇਟਰ ਵਰਗੇ ਸਹਿਯੋਗੀਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
