ਫਿਰੋਜ਼ਪੁਰ ਵਿੱਚ ਵਕੀਲਾਂ ਦਾ ਪੈਦਲ ਰੋਸ ਮਾਰਚ, ਨਿਆਂ ਮਿਲਣ ਤੱਕ ਸੰਘਰਸ਼ ਜਾਰੀ
- kakkar.news
- July 21, 2026
- Punjab
ਫਿਰੋਜ਼ਪੁਰ ਵਿੱਚ ਵਕੀਲਾਂ ਦਾ ਪੈਦਲ ਰੋਸ ਮਾਰਚ, ਨਿਆਂ ਮਿਲਣ ਤੱਕ ਸੰਘਰਸ਼ ਜਾਰੀ
ਫਿਰੋਜ਼ਪੁਰ 21 ਜੁਲਾਈ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਐਲ.ਏ.ਡੀ.ਸੀ. (ਲੀਗਲ ਏਡ ਡਿਫੈਂਸ ਕੌਂਸਲ) ਨੀਤੀ ਦੇ ਵਿਰੋਧ ਵਿੱਚ ਵਕੀਲਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਨੋ ਵਰਕ ਡੇ ਅੰਦੋਲਨ ਜਾਰੀ ਰੱਖਦਿਆਂ ਹੁਣ ਭੁੱਖ ਹੜਤਾਲ ਦੇ ਨਾਲ ਅੱਜ ਰੋਸ਼ ਮਾਰਚ ਕੱਢਿਆ ਗਿਆ ਫਿਰੋਜ਼ਪੁਰ ਕੈਂਟ ਦੇ ਵਿੱਚ ਵਕੀਲਾਂ ਦੇ ਵੱਲੋਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਰੋਸ਼ ਮਾਰਚ ਕੱਢ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਸੱਦੇ ‘ਤੇ ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਭੁੱਖ ਹੜਤਾਲ ਦੇ ਨਾਲ ਰੋਸ਼ ਮਾਰਚ ਵੀ ਕੱਢਿਆ ਗਿਆ। ਸਰਕਾਰ ਦੀ ਨੀਤੀ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ। ਵਕੀਲਾਂ ਨੇ ਕਿਹਾ ਕਿ ਐਲ.ਏ.ਡੀ.ਸੀ. ਨੀਤੀ ਕਾਰਨ ਵਕੀਲ ਭਾਈਚਾਰੇ ਦੇ ਹਿੱਤ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਇਸ ਨੀਤੀ ਨੂੰ ਵਾਪਸ ਨਹੀਂ ਲਿਆ ਜਾਂਦਾ ਜਾਂ ਇਸ ਨੂੰ ਸਮਾਪਤ ਨਹੀਂ ਕੀਤਾ ਜਾਂਦਾ, ਜਾਂ ਇਸ ਨੂੰ ਸੋਧ ਕੇ ਠੀਕ ਨਹੀਂ ਕੀਤਾ ਜਾਂਦਾ ਉਦੋਂ ਤੱਕ “ਨੋ ਵਰਕ ਡੇ” ਅੰਦੋਲਨ ਜਾਰੀ ਰਹੇਗਾ। ਬਾਈਟ: ਲਵਜੀਤ ਸਿੰਘ ਟੂਰਨਾ ਜਿਲਾ ਪ੍ਰਧਾਨ ਬਾਰ ਐਸੋਸੀਏਸ਼ਨ ਇਸ ਵਿੱਚ ਇਹ ਵੀ ਐਡ ਕਰੋ ਕਿ ਇੱਕ ਵਕੀਲ ਨੇ ਇਹ ਵੀ ਕਿਹਾ ਕਿ ਕਰਾਈਮ ਕਰਨ ਵਾਲੇ ਕ੍ਰਿਮੀਨਲ ਨੂੰ ਪੰਜਾਬ ਸਰਕਾਰ ਦੀ ਸ਼ੈ ਹੈ ਜੇਕਰ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਬਲਾਤਕਾਰ ਲੁੱਟਾਂ ਖੋਹਾਂ ਆਦੀ ਇਦਾਂ ਦੇ ਸਭ ਕ੍ਰਾਈਮ ਬੰਦ ਹੋ ਜਾਣ ਤਾਂ ਸਰਕਾਰ ਐਲਏਡੀਸੀ ਨੀਤੀ ਨੂੰ ਖਤਮ ਕਰੇ
