ਟਰੈਕਟਰ ‘ਤੇ ਉੱਚੀ ਆਵਾਜ਼ ‘ਚ ਗਾਣਾ ਲਾਉਣਾ ਪਿਆ ਮਹਿੰਗਾ; ਤਲਵਾਰ ਨਾਲ ਵੱਢਿਆ ਨੌਜਵਾਨ ਦਾ ਹੱਥ
- 114 Views
- kakkar.news
- November 2, 2022
- Crime Punjab
ਟਰੈਕਟਰ ‘ਤੇ ਉੱਚੀ ਆਵਾਜ਼ ‘ਚ ਗਾਣਾ ਲਾਉਣਾ ਪਿਆ ਮਹਿੰਗਾ; ਤਲਵਾਰ ਨਾਲ ਵੱਢਿਆ ਨੌਜਵਾਨ ਦਾ ਹੱਥ
ਫਿਰੋਜ਼ਪੁਰ 2 ਨਵੰਬਰ 2022 ( ਸੁਭਾਸ਼ ਕੱਕੜ)
ਫਿਰੋਜ਼ਪੁਰ ਦੇ ਪਿੰਡ ਮੂਲੇਵਾਲਾ ਵਿਖੇ ਉਸ ਸਮੇ ਉੱਚੀ ਆਵਾਜ਼ ‘ਚ ਗੀਤ ਚਲਾਉਣਾ ਮਹਿੰਗਾ ਪੈ ਗਿਆ ਜਦ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਦੇ ਪੁੱਤਰ ਨੇ ਨੌਜਵਾਨ ਦਾ ਹੱਥ ਤਲਵਾਰ ਨਾਲ ਵੱਢ ਦਿੱਤਾ। ਨੌਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਘਟਨਾ ਸੋਮਵਾਰ ਸਵੇਰੇ ਵਾਪਰੀ। ਜਾਣਕਾਰੀ ਅਨੁਸਾਰ ਪਿੰਡ ਖੱਚਰ ਵਾਲਾ ‘ਚ ਨਿਰਮਲ ਸਿੰਘ ਕਾਂਗਰਸ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ। ਬੀਤੇ ਐਤਵਾਰ ਨੂੰ ਪਿੰਡ ਦਾ ਗੁਰਜੰਟ ਸਿੰਘ ਟਰੈਕਟਰ ‘ਤੇ ਉੱਚੀ ਆਵਾਜ਼ ‘ਚ ਗਾਣੇ ਸੁਣਦੇ ਜਾ ਰਿਹਾ ਸੀ ਤਾਂ ਨਿਰਮਲ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੇ ਉਸ ਨੂੰ ਆਵਾਜ਼ ਹੌਲੀ ਕਰਨ ਲਈ ਕਿਹਾ। ਔਰਤਾਂ ਨੇ ਉਸ ਦੇ ਘਰ ਫੋਨ ਕਰ ਕੇ ਗਾਲ੍ਹਾਂ ਵੀ ਕੱਢੀਆਂ। ਦੁਰਵਿਵਹਾਰ ਕਰਨ ਤੋਂ ਬਾਅਦ ਨਿਰਮਲ ਸਿੰਘ ਦੇ ਪੁੱਤਰ ਜਿਊਨ ਸਿੰਘ ਨੂੰ ਇਸ ਬਾਰੇ ਦੱਸਿਆ। ਜਿਊਨ ਸਿੰਘ ਨੇ ਉਸ ਨੂੰ ਫੋਨ ‘ਤੇ ਧਮਕੀ ਦਿੱਤੀ ਕਿ ਉਹ ਹੁਣ ਅੰਮ੍ਰਿਤਸਰ ‘ਚ ਹੈ ਤੇ ਵਾਪਸ ਆ ਕੇ ਉਸ ਨੂੰ ਜਾਨੋਂ ਮਾਰ ਦੇਵੇਗਾ



- October 15, 2025