ਰੋਟਰੀ ਕਲੱਬ ਫ਼ਿਰੋਜ਼ਪੁਰ ਨੇ ਵੀ ਮਨਾਇਆ ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ
- kakkar.news
- September 28, 2022
- Punjab
ਰੋਟਰੀ ਕਲੱਬ ਫ਼ਿਰੋਜ਼ਪੁਰ ਨੇ ਵੀ ਮਨਾਇਆ ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ
ਫ਼ਿਰੋਜ਼ਪੁਰ 28 ਸਤੰਬਰ ਅਨੁਜ ਕੱਕੜ ਟੀਨੂੰ
ਦੇਸ਼ ਦੇ ਕੌਮੀ ਸ਼ਹੀਦ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦਾ ਅੱਜ 115ਵਾਂ ਜਨਮ ਦਿਹਾੜਾ ਪੂਰੇ ਦੇਸ਼ ਵਿਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਕ ਪਾਸੇ ਜਿੱਥੇ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿੱਚ ਰਾਜ ਪੱਧਰੀ ਤੌਰ ਤੇ ਇਸ ਦਿਨ ਨੂੰ ਮਨਾਇਆ ਗਿਆ ਉਥੇ ਹੀ ਅੱਜ ਇਸ ਦਿਨ ਨੂੰ ਕੌਮਾਂਤਰੀ ਪੱਧਰ ਦੀ ਸਮਾਜਸੇਵੀ ਸੰਸਥਾ ਰੋਟਰੀ ਕਲੱਬ ਫ਼ਿਰੋਜ਼ਪੁਰ ਵੱਲੋਂ ਵੀ ਸ਼ਹੀਦ ਨੂੰ ਯਾਦ ਕਰਕੇ ਇਸ ਦਿਨ ਨੂੰ ਮਨਾਇਆ ਗਿਆ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਸੁਰਿੰਦਰ ਸਿੰਘ ਕਪੂਰ ਦੀ ਅਗਵਾਈ ਵਿਚ ਸਥਾਨਕ ਨਾਮਦੇਵ ਚੌਂਕ ਸਥਿਤ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਉੱਪਰ ਫੁੱਲ ਮਾਲਾਵਾਂ ਚੜ੍ਹਾ ਕੇ ਅਤੇ ਲੱਡੂ ਵੰਡ ਕੇ ਦੇਸ਼ ਦੇ ਇਸ ਮਹਾਨ ਸ਼ਹੀਦ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਗਈ ਇਸ ਮੌਕੇ ਕਲੱਬ ਦੇ ਸੈਕਟਰੀ ਰਾਕੇਸ਼ ਮਨਚੰਦਾ ਕੈਸ਼ੀਅਰ ਅਸ਼ੋਕ ਸ਼ਰਮਾ ਪੀਆਰਓ ਵਿਜੇ ਮੋਂਗਾ ਤੋ ਇਲਾਵਾ ਅਜੇ ਬਜਾਜ, ਨਰਿੰਦਰ ਕੱਕਡ਼, ਕਿਰਪਾਲ ਸਿੰਘ ਮੱਕੜ ,ਦਿਨੇਸ਼ ਕਟਾਰੀਆ ,ਪਰਦੀਪ ਬਿੰਦਰਾ ,ਪ੍ਰਿਥਵੀ ਮੋਂਗਾ ਆਦਿ ਰੋਟੇਰੀਅਨ ਮੌਜੂਦ ਸਨ

- September 21, 2026
स्वच्छता ही सेवा अभियान के तहत रेलवे स्टेशनों पर विशेष सफाई अभियान
- September 21, 2026