ਗੈਂਗਸਟਰ ਬੰਬੀਹਾ ਗਰੁੱਪ ਨੇ ਇਸ ਵਾਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਧਮਕੀ ਦਿੱਤੀ
- 118 Views
- kakkar.news
- October 1, 2022
- Crime Politics
ਗੈਂਗਸਟਰ ਬੰਬੀਹਾ ਗਰੁੱਪ ਨੇ ਇਸ ਵਾਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਧਮਕੀ ਦਿੱਤੀ
CITIZENZ VOICE
ਗੈਂਗਸਟਰ ਬੰਬੀਹਾ ਗਰੁੱਪ ਨੇ ਇਸ ਵਾਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਧਮਕੀ ਦਿੱਤੀ ਹੈ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੰਦੇ ਹੋਏ ਬੰਬੀਹਾ ਗਰੁੱਪ ਵੱਲੋਂ ਇੱਕ ਫੇਸਬੁੱਕ ਪੋਸਟ ਪਾਈ ਗਈ ਹੈ, ਜਿਸ ‘ਚ ਲਿਖਿਆ ਹੈ ਕਿ ਸਾਡੇ ਸਾਥੀ ਦਲੇਰ ਦਾ ਘਰ ਤੋੜ ਦਿੱਤਾ ਗਿਆ ਹੈ।
ਇਹ ਘਰ 30 ਸਾਲ ਪੁਰਾਣਾ ਸੀ, ਇਸ ਨਾਲ ਉਸ ਦਾ ਕੋਈ ਲੈਣਾ–ਦੇਣਾ ਨਹੀਂ ਸੀ। ਉਸ ਦੇ ਪਰਿਵਾਰ ਦੀ ਕੀ ਹਾਲਤ ਹੋਵੇਗੀ। ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ।
ਧਮਕੀ ਦਿੰਦੇ ਹੋਏ ਸਰਕਾਰ ਨੂੰ ਆਖਿਆ ਹੈ ਕਿ ਹੁਣ ਜੋ ਤੁਸੀਂ ਕਰਨਾ ਸੀ ਕਰ ਲਿਆ ਹੈ, ਹੁਣ ਅਸੀਂ ਕਰਾਂਗੇ। ਇਹ ਠੀਕ ਨਹੀਂ ਕੀਤਾ, ਅਸੀਂ ਦੱਸਾਂਗੇ ਕਿਸੇ ਦੇ ਘਰ ਕਿਵੇਂ ਤੋੜੇ ਜਾਂਦੇ ਹਨ। ਗੈਂਗਸਟਰ ਨੇ ਆਖਿਆ ਹੈ ਕਿ ਘਰ ਨਾਲ ਦਲੇਰ ਦਾ ਕੋਈ ਲੈਣ ਦੇਣਾ ਨਹੀਂ ਸੀ।
ਇਹ ਘਰ 30 ਸਾਲ ਪਹਿਲਾਂ ਬਣਾਇਆ ਗਿਆ ਸੀ। ਦੱਸ ਦਈਏ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਕਈ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਘਰਾਂ ਉਤੇ ਵਲਡੋਜ਼ਰ ਚੱਲੇ ਹਨ।



- October 15, 2025