ਮਾਮਲਾ 2020 ‘ਚ ਆਪ’ ਵਿਧਾਇਕਾ ਬਲਜਿੰਦਰ ਕੌਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਹਨ, ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਹ ਵਾਰੰਟ ਜਾਰੀ ਕੀਤਾ ਹੈ।
- 205 Views
- kakkar.news
- October 1, 2022
- Politics Punjab
ਆਪ‘ ਵਿਧਾਇਕਾ ਬਲਜਿੰਦਰ ਕੌਰ ਖਿਲਾਫ ਗੈਰ–ਜ਼ਮਾਨਤੀ ਵਾਰੰਟ ਜਾਰੀ ਹੋਏ ਹਨ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਹ ਵਾਰੰਟ ਜਾਰੀ ਕੀਤਾ ਹੈ।
ਸਿਟੀਜ਼ਨਜ਼ ਵੋਇਸ
ਮਾਮਲਾ 2020 ‘ਚ ਪੰਜਾਬ ‘ਚ ਬਿਜਲੀ ਦਰਾਂ ਨੂੰ ਵਧਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਨਾਲ ਜੁੜਿਆ ਹੋਇਆ ਹੈ। ਸੈਕਟਰ 43 ਜ਼ਿਲ੍ਹਾ ਅਦਾਲਤ ਵਿਚ ਕਈ ਵਾਰ ਬੁਲਾਏ ਜਾਣ ਤੋਂ ਬਾਅਦ ਵੀ ਵਿਧਾਇਕ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਪੁਲਿਸ ਨਾਲ ਹੱਥੋਪਾਈ ਦੀ ਇਹ ਘਟਨਾ ਪਿਛਲੀ ਕਾਂਗਰਸ ਸਰਕਾਰ ਵੇਲੇ ਸਾਲ 2020 ਵਿੱਚ ਵਾਪਰੀ ਸੀ। ਉਸ ਸਮੇਂ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਸੀ। ਇਸ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ‘ਚ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।
ਇਸ ਧਰਨੇ ਦੌਰਾਨ ਪੁਲਿਸ ਨਾਲ ‘ਆਪ’ ਆਗੂਆਂ ਤੇ ਵਰਕਰਾਂ ਦੀ ਝੜਪ ਵੀ ਹੋਈ ਤੇ ਇਸ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਤੇ ‘ਆਪ’ ਵਰਕਰ ਜ਼ਖ਼ਮੀ ਵੀ ਹੋਏ। ਚੰਡੀਗੜ੍ਹ ਪੁਲਿਸ ਨੇ ਭਗਵੰਤ ਮਾਨ, ਚੀਮਾ ਅਤੇ ਕਈ ਤਤਕਾਲੀ ਵਿਧਾਇਕਾਂ ਤੇ ਮੌਜੂਦਾ ਮੰਤਰੀਆਂ ਖ਼ਿਲਾਫ਼ ਵੱਖ–ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026