ਨਵਾਂਸ਼ਹਿਰ ਪੁਲਿਸ ਨੇ ਅਗਵਾ ਕੇਸ ਮਹਿਜ ਕੁੱਝ ਘੰਟਿਆਂ ‘ਚ ਹੱਲ ਕਰਕੇ ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ
- 81 Views
- kakkar.news
- October 12, 2022
- Crime Punjab
ਨਵਾਂਸ਼ਹਿਰ ਪੁਲਿਸ ਨੇ ਅਗਵਾ ਕੇਸ ਮਹਿਜ ਕੁੱਝ ਘੰਟਿਆਂ ‘ਚ ਹੱਲ ਕਰਕੇ ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ
ਨਵਾਂਸ਼ਹਿਰ 12 ਅਕਤੂਬਰ 2022(ਸਿਟੀਜ਼ਨਜ਼ ਵੋਇਸ )
ਸਿਟੀ ਨਵਾਂਸ਼ਹਿਰ ਪੁਲਿਸ ਵੱਲੋਂ ਚੰਗੀ ਕਾਰਗੁਜਾਰੀ ਦਿਖਾਉਂਦੇ ਹੋਏ ਬੱਸ ਅੱਡਾ ਨਵਾਂਸ਼ਹਿਰ ਤੋਂ ਅਗਵਾ ਕੀਤੇ ਇਕ ਵਿਅਕਤੀ ਨੂੰ ਕੁੱਝ ਹੀ ਘੰਟਿਆਂ ਵਿੱਚ ਟ੍ਰੈੱਸ ਕਰਕੇ ਅਗਵਾ ਕਰਨ ਵਾਲੇ ਨਵਾਂਸ਼ਹਿਰ ਦੇ ਉਪ ਕਪਤਾਨ ਪੁਲਿਸ ਰਣਜੀਤ ਸਿੰਘ , ਪੀ.ਪੀ.ਐਸ, ਸਬ ਡਵੀਜ਼ਨ ਵਿਚ ਇੰਸਪੈਕਟਰ , ਸਤੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਵਲੋਂ ਅਗਵਾ ਕਰਨ ਵਾਲੇ 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਭਾਗੀਰਥ ਸਿੰਘ ਮੀਨਾ , ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ , ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮਿਤੀ 10-ਅਕਤੂਬਰ ਨੂੰ ਸੁਖਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬੰਗਾ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਨੂੰ ਸੂਚਨਾਂ ਦਿੱਤੀ ਕਿ ਉਸਦਾ ਭਰਾ ਅਤੁਲ ਕੁਮਾਰ ਵਿਦੇਸ਼ ਦੁਬਈ ਤੋਂ ਆਇਆ ਹੈ । ਉਸਦਾ ਭਰਾ ਸਿਟੀ ਪੀਜਾ ਨਾਮ ਦੀ ਦੁਕਾਨ ਬੰਸ ਅੰਡਾ ਨਵਾਂਸ਼ਹਿਰ ਵਿਖੇ ਕੁੱਝ ਖਾਣ ਲਈ ਗਿਆ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਭਰਾ ਅਤੁਲ ਕੁਮਾਰ ਨੂੰ ਅਗਵਾ ਕਰਕੇ ਕਿਸੇ ਗੱਡੀ ਵਿੱਚ ਬਿਠਾ ਕੇ ਕਿੱਧਰੇ ਲੈ ਗਏ ਹਨ , ਜਿਸ ਸਬੰਧੀ ਮੁਕੱਦਮਾ ਨੰਬਰ 174 ਮਿਤੀ 10-ਅਕਤੂਬਰ ਜੁਰਮ 365 ਭਦ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੱਖ – ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਤੁਰੰਤ ਪ੍ਰਭਾਵੀ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਵਾਂ ਤੇ ਰੈਡ ਕੀਤੇ ਗਏ , ਇਸ ਵਾਰਦਾਤ ਸਬੰਧੀ ਜ਼ਿਲ੍ਹਾ ਸਭਸ ਨਗਰ ਦੇ ਸਾਰੇ ਥਾਣਿਆਂ ਅਤੇ ਪੰਜਾਬ ਦੇ ਸਾਰੇ ਜਿਲਿਆਂ ਨੂੰ ਸੂਚਿਤ ਕੀਤਾ ਗਿਆ , ਜਿਸਦੇ ਨਤੀਜੇ ਵਜੋਂ ਜ਼ਿਲ੍ਹਾ ਪੁਲਿਸ ਨੂੰ ਥਾਣਾ ਦਰੇਸੀ , ਲੁਧਿਆਣਾ ਤੋਂ ਸੂਚਨਾ ਮਿਲੀ ਕਿ ਨਵਾਂਸ਼ਹਿਰ ਤੋਂ ਅਗਵਾ ਕੀਤਾ ਹੋਇਆ ਵਿਅਕਤੀ ਲੁਧਿਆਣਾ ਵਿਖੇ ਹੈ , ਜਿਸ ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਦਰੇਸੀ , ਲੁਧਿਆਣਾ ਪੁੱਜ ਕੇ ਅਗਵਾ ਕੀਤੇ ਵਿਅਕਤੀ ਅਤੁਲ ਕੁਮਾਰ ਨੂੰ ਬ੍ਰਾਮਦ ਕੀਤਾ ਗਿਆ ਅਤੇ 05 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤੀ ਗੱਡੀ ਸੇਵਰਲਟ ਇੰਜਵਾਏ ਬ੍ਰਾਮਦ ਕੀਤੀ ਅਤੇ ਇਕ ਦੋਸ਼ੀ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਉਕਤ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ , ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਫੜੇ ਗਏ ਦੋਸ਼ੀਆਂ ਦਾ ਵੇਰਵਾ : । ਰਾਮ ਮੂਰਤੀ ਉਰਫ ਲਾਲੀ ਪੁੱਤਰ ਹੇਮ ਰਾਜ ਮੋਹਰਾ ਵਾਸੀ ਅਰਜੁਨ ਨਗਰ ਨੇੜੇ ਕਾਰਾਵਾਰ ਵਾਰਡ ਨੰਬਰ 87 G – 2 / 1350 , ਲੁਧਿਆਣਾ
2. ਗੁਰਜਿੰਦਰ ਸਿੰਘ ਉਰਫ਼ ਆਸ਼ੂ ਪੁੱਤਰ ਮੱਖਣ ਸਿੰਘ ਵਾਸੀ ਹਾਊਸ ਨੰਬਰ 434 ਵਾਰਡ ਨੰਬਰ 87 ਅਰਜੁਨ ਨਗਰ ਨੇੜੇ ਕਾਰਵਾਰ ਲੁਧਿਆਣਾ
3. ਪ੍ਰਵੀਨ ਕੁਮਾਰ ਉਰਫ ਪੀਲੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਹਾਊਸ ਨੰਬਰ 657 ਗਲੀ ਨੰਬਰ 12 ਵਾਰਡ ਨੰਬਰ 1 ਨਾਨਕ ਨਗਰ ਲੁਧਿਆਣਾ
4. ਮਨਪ੍ਰੀਤ ਉਰਫ ਗੋਲਡੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਕਾਮੀਕਲਾਂ ਥਾਣਾ ਘਨੌਰ ਜਿਲਾ ਪਟਿਆਲਾ ।
5. ਸੁਰਿੰਦਰ ਕੁਮਾਰ ਪੁੱਤਰ ਤੇਜਾ ਰਾਮ ਵਾਸੀ ਵਾਸੀ ਰਾਊਸ ਨੰਬਰ 657 ਗਲੀ ਨੰਬਰ 12 ਵਾਰਡ ਨੰਬਰ 10 ਨਾਨਕ ਨਗਰ ਲੁਧਿਆਣਾ 4. ਮਨਪ੍ਰੀਤ ਉਰਫ ਗੋਲਡੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਕਾਮੀਕਲਾਂ ਥਾਣਾ ਘਨੌਰ ਜਿਲਾ ਪਟਿਆਲਾ ।
5. ਸੁਰਿੰਦਰ ਕੁਮਾਰ ਪੁੱਤਰ ਤੇਜਾ ਰਾਮ ਵਾਸੀ ਵਾਸੀ ਰਾਊਸ ਨੰਬਰ 657 ਗਲੀ ਨੰਬਰ 12 ਵਾਰਡ ਨੰਬਰ 10 ਨਾਨਕ ਨਗਰ ਲੁਧਿਆਣਾ
6. ਅਮਨਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਮਹਿੰਦਪੁਰ ਥਾਣਾ ਬਲਾਚੋਰ ਨੂੰ ਕਾਬੂ ਕੀਤਾ ਗਿਆ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024