-ਭਾਰਤ ਨੇ ਰਚਿਆ ਇਤਿਹਾਸ, ਸੱਤਵੀਂ ਵਾਰ ਜਿੱਤਿਆ ਏਸ਼ੀਆ ਕੱਪ; ਫਾਈਨਲ ‘ਚ ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਇਆ
- 156 Views
- kakkar.news
- October 15, 2022
- National Punjab Sports
-ਏਸ਼ੀਆ ਕੱਪ ਜਿੱਤ ਕੇ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਧੋਨੀ ਨੂੰ ਛੱਡਿਆ ਪਿੱਛੇ,
-ਭਾਰਤ ਨੇ ਰਚਿਆ ਇਤਿਹਾਸ, ਸੱਤਵੀਂ ਵਾਰ ਜਿੱਤਿਆ ਏਸ਼ੀਆ ਕੱਪ; ਫਾਈਨਲ ‘ਚ ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਇਆ
ਨਵੀ ਦਿੱਲੀ 15 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਢਾਕਾ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਰਿਕਾਰਡ 7ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ ਟੂਰਨਾਮੈਂਟ ਦਾ 8ਵਾਂ ਸੀਜ਼ਨ ਹੈ। ਭਾਰਤ ਨੇ ਸ਼ਨੀਵਾਰ ਨੂੰ ਖੇਡੇ ਗਏ ਟੀ-20 ਏਸ਼ੀਆ ਕੱਪ ਦੇ ਫਾਈਨਲ ‘ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਟੀਮ 9 ਵਿਕਟਾਂ ’ਤੇ 65 ਦੌੜਾਂ ਹੀ ਬਣਾ ਸਕੀ। ਜਵਾਬ ‘ਚ ਭਾਰਤੀ ਮਹਿਲਾ ਟੀਮ ਨੇ 8.3 ਓਵਰਾਂ ‘ਚ 2 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 5 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੂਜੇ ਪਾਸੇ ਸਮ੍ਰਿਤੀ ਮੰਧਾਨਾ ਨੇ ਅਜੇਤੂ 51 ਦੌੜਾਂ ਬਣਾਈਆਂ। ਉਸ ਨੇ ਛੱਕਾ ਲਗਾ ਕੇ ਜਿੱਤ ਹਾਸਲ ਕੀਤੀ। ਇਸ ਨਾਲ ਹਰਮਨਪ੍ਰੀਤ ਕੌਰ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਸਾਬਕਾ ਮਹਿਲਾ ਕਪਤਾਨ ਮਿਤਾਲੀ ਰਾਜ ਦੇ ਬਰਾਬਰ ਪਹੁੰਚ ਗਈ ਹੈ ਅਤੇ ਐਮਐਸ ਧੋਨੀ ਨੂੰ ਪਛਾੜ ਗਈ ਹੈ।
ਦੱਸ ਦਈਏ ਕਿ ਟੀਮ 2018 ‘ਚ ਹੀ ਖਿਤਾਬ ਨਹੀਂ ਜਿੱਤ ਸਕੀ ਸੀ। ਫਿਰ ਇਸ ਨੂੰ ਟੀ-20 ਟੂਰਨਾਮੈਂਟ ਦੇ ਫਾਈਨਲ ‘ਚ ਬੰਗਲਾਦੇਸ਼ ਨੇ ਹਰਾਇਆ ਸੀ। ਮਹਿਲਾ ਏਸ਼ੀਆ ਕੱਪ ਵਿੱਚ ਭਾਰਤ ਨੇ ਕੁੱਲ 7 ਵਾਰ ਖਿਤਾਬ ਜਿੱਤਿਆ ਹੈ। ਇਸ ‘ਚ 4 ਵਨਡੇ ਜਦਕਿ 3 ਟੀ-20 ਖਿਤਾਬ ਸ਼ਾਮਲ ਹਨ। ਟੀਮ ਨੇ 2004 ਵਿੱਚ ਪਹਿਲੀ ਵਾਰ ਖ਼ਿਤਾਬ ਜਿੱਤਿਆ ਸੀ। ਉਦੋਂ ਕੋਈ ਫਾਈਨਲ ਨਹੀਂ ਹੋਇਆ ਸੀ ਅਤੇ ਸਿਰਫ 2 ਟੀਮਾਂ ਨੇ ਟੂਰਨਾਮੈਂਟ ਵਿੱਚ ਪ੍ਰਵੇਸ਼ ਕੀਤਾ ਸੀ। ਭਾਰਤ ਨੇ ਸ਼੍ਰੀਲੰਕਾ ਨੂੰ 5 ਮੈਚਾਂ ‘ਚ 5-0 ਨਾਲ ਹਰਾ ਕੇ ਖਿਤਾਬ ਜਿੱਤਿਆ। ਉਦੋਂ ਕਪਤਾਨ ਮਮਤਾ ਮਬਨ ਸੀ। ਫਿਰ 2005 ਵਿੱਚ ਹੋਏ ਵਨਡੇ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾਇਆ ਸੀ। ਕਪਤਾਨ ਮਿਤਾਲੀ ਰਾਜ ਸੀ।



- October 15, 2025