ਨਸ਼ੇ ਨੇ ਲਈ ਦੋ ਭਰਾਵਾਂ ਦੀ ਇਕੋ ਦਿਨ ਜਾਨ , ਇੱਕ ਦੀ ਜੇਲ੍ਹ ਵਿੱਚ ਇਲਾਜ ਦੌਰਾਨ ਤੇ ਦੂਜੇ ਦੀ ਓਵਰਡੋਜ਼ ਨਾਲ ਹੋਈ ਮੌਤ
- 134 Views
- kakkar.news
- October 18, 2022
- Politics Punjab
ਨਸ਼ੇ ਨੇ ਲਈ ਦੋ ਭਰਾਵਾਂ ਦੀ ਇਕੋ ਦਿਨ ਜਾਨ , ਇੱਕ ਦੀ ਜੇਲ੍ਹ ਵਿੱਚ ਇਲਾਜ ਦੌਰਾਨ ਤੇ ਦੂਜੇ ਦੀ ਓਵਰਡੋਜ਼ ਨਾਲ ਹੋਈ ਮੌਤ
18 ਅਕਤੂਬਰ 2022 ਸਿਟੀਜ਼ਨਜ਼ ਵੋਇਸ
ਅੰਮ੍ਰਿਤਸਰ ‘ਚ ਨਸ਼ੇ ਕਾਰਨ ਦੋ ਭਰਾਵਾਂ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਸੀ ਅਤੇ ਜੇਲ੍ਹ ‘ਚ ਬੰਦ ਸੀ ਅਤੇ ਉਹ ਨਸ਼ੇ ਦਾ ਆਦੀ ਸੀ, ਸਿਹਤ ਵਿਗੜਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਦੂਜੇ ਭਰਾ ਨੇ ਗਮ ‘ਚ ਨਸ਼ੇ ਦੀ ਓਵਰਡੋਜ਼ ਲੈ ਲਈ।ਦੋਵਾਂ ਭਰਾਵਾਂ ਦੀ ਮੌਤ ਕਰੀਬ 5 ਘੰਟੇ ਦੇ ਸਮੇਂ ਵਿੱਚ ਇੱਕੋ ਦਿਨ ਵਿੱਚ ਹੋਈ। ਦੋਵਾਂ ਬੱਚਿਆਂ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਅਤੇ ਗੁਆਂਢੀ ਸੋਗ ਵਿੱਚ ਹਨ ਅਤੇ ਸਰਕਾਰ ਤੋਂ ਨਸ਼ਾ ਖਤਮ ਕਰਨ ਦੀ ਮੰਗ ਕਰ ਰਹੇ ਹਨ।
ਇਹ ਘਟਨਾ ਹਲਕਾ ਪੂਰਬੀ ਅਧੀਨ ਪੈਂਦੇ ਕਟੜਾ ਬਾਗੀਆ ਦੀ ਹੈ। ਜਿੱਥੇ ਨਸ਼ੇ ਨੇ ਦੋ ਭਰਾਵਾਂ ਦੀ ਜਾਨ ਲੈ ਲਈ। ਦੋਵੇਂ ਨਸ਼ੇ ਦੇ ਆਦੀ ਸਨ। ਵੱਡਾ ਭਰਾ ਹਰਗੁਣ ਨਸ਼ਾ ਵੇਚਣ ਦਾ ਕੰਮ ਕਰਦਾ ਸੀ। ਜਿਸ ਕਾਰਨ ਪੁਲੀਸ ਨੇ ਕੁਝ ਦਿਨ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਸੀ। ਜੇਲ੍ਹ ਵਿੱਚ ਉਸਦੀ ਹਾਲਤ ਵਿਗੜ ਗਈ। ਉਸ ਨੂੰ ਜੇਲ੍ਹ ਵਿੱਚੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।ਪਰਿਵਾਰ ਅਜੇ ਵੀ ਵੱਡੇ ਪੁੱਤਰ ਦੇ ਵਿਛੋੜੇ ਦਾ ਦੁੱਖ ਝੱਲ ਰਿਹਾ ਸੀ। ਫਿਰ ਛੋਟੇ ਬੇਟੇ ਕਾਲੂ ਦੀ ਮੌਤ ਦੀ ਖਬਰ ਵੀ ਘਰ ਪਹੁੰਚ ਗਈ। ਕਾਲੂ ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਬੇਚੈਨ ਹੋ ਗਿਆ ਅਤੇ ਨਸ਼ੇ ਦਾ ਟੀਕਾ ਲਗਾਉਣ ਲਈ ਚੱਲੀ ਖੂਹ ‘ਤੇ ਚਲਾ ਗਿਆ। ਉਥੇ ਹੀ ਉਸ ਨੇ ਓਵਰਡੋਜ਼ ਲੈ ਲਈ ਅਤੇ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਵੀ ਮੌਤ ਹੋ ਗਈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024