ਪਠਾਨਕੋਟ ਵਿਚ ਪੁਲਿਸ ਨੇ ਹੈਰੋਇਨ ਤੇ ਇਨੋਵਾ ਕਾਰ ਸਮੇਤ 3 ਤਸਕਰ ਕੀਤੇ ਗਿਰਫ਼ਤਾਰ
- 105 Views
- kakkar.news
- October 19, 2022
- Crime Punjab
ਪਠਾਨਕੋਟ ਵਿਚ ਪੁਲਿਸ ਨੇ ਹੈਰੋਇਨ ਤੇ ਇਨੋਵਾ ਕਾਰ ਸਮੇਤ 3 ਤਸਕਰ ਕੀਤੇ ਗਿਰਫ਼ਤਾਰ
ਪਠਾਨਕੋਟ 19 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਪੁਲਿਸ ਨੇ ਇਕ ਇਨੋਵਾ ਕਾਰ ਦੇ ਡੈਸ਼ਬੋਰਡ ‘ਚ ਛੁਪੀ ਹੋਈ 265 ਗ੍ਰਾਮ ਹੈਰੋਇਨ ਬਰਾਮਦ ਕਰਕੇ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਵਿਕਰੀ ਲਈ ਹੈਰੋਇਨ ਦੀ ਖੇਪ ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਪੰਜਾਬ ਦੇ ਅੰਮ੍ਰਿਤਸਰ ਵਿਖੇ ਲਿਆਂਦੀ ਜਾ ਰਹੀ ਸੀ।ਪੁਲਿਸ ਨੇ ਇਨੋਵਾ ਕਾਰ, ਰਜਿਸਟ੍ਰੇਸ਼ਨ ਨੰਬਰ (ਪੀਬੀ 13 ਬੀਜੀ 7528) ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਾਡੀ ਸਿੰਘ ਉਰਫ ਬੋਨੀ ਵਾਸੀ ਭੋਮਾ ਬਡਾਲਾ, ਮਜੀਠਾ, ਨਰੇਸ਼ ਕੁਮਾਰ ਉਰਫ ਕਾਕੂ ਵਾਸੀ ਰਾਜਨਗਰ ਅਤੇ ਸ਼ਕਤੀ ਚੰਦ ਵਾਸੀ ਗੁਹਾਰੀ ਸਿਟੀ ਚੰਬਾ, ਹਿਮਾਚਲ ਵਜੋਂ ਹੋਈ ਹੈ। ਇਸ ਸਬੰਧੀ ਐੱਸ.ਐੱਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਉਕਤ ਦੋਸ਼ੀ ਨੂੰ ਕਾਬੂ ਕੀਤਾ, ਜਿਸ ਪਾਸੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਹੈਰੋਇਨ ਦੀ ਤਸਕਰੀ ਹਿਮਾਚਲ ਦੇ ਚੰਬਾ ਤੋਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਕਰ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਜਾਨਪੁਰ ਪਠਾਨਕੋਟ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।


