ਮੁਕਤਸਰ ਵਿਖੇ ਇਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਕਿਤੀ ਖੁਦਕੁਸ਼ੀ
- 194 Views
- kakkar.news
- October 26, 2022
- Punjab
ਮੁਕਤਸਰ ਵਿਖੇ ਇਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਕਿਤੀ ਖੁਦਕੁਸ਼ੀ
ਮੁਕਤਸਰ ਸਾਹਿਬ (ਸਿਟੀਜ਼ਨਜ਼ ਵੋਇਸ)
ਮੰਡੀ ਬਰੀਵਾਲਾ ਵਿਖੇ ਇਕ ਅਮੀਰ ਪਰਿਵਾਰ ਦੇ ਨੌਜਵਾਨ ਸੰਨੀ ਜਿੰਦਲ ਨੇ ਰਾਜਸਥਾਨ ਕੈਨਾਲ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ| ਉਸ ਦੀ ਕਾਰ ਤਿੰਨ ਦਿਨ ਪਹਿਲਾਂ ਨਹਿਰ ਦੀ ਪਟੜੀ ਤੋਂ ਮਿਲੀ ਸੀ| ਪਰਿਵਾਰ ਤੇ ਪੁਲੀਸ ਵੱਲੋਂ ਉਦੋਂ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ| ਉਸ ਦੀ ਲਾਸ਼ ਪਿੰਡ ਭੁੱਲਰ ਲਾਗਿਓਂ ਨਹਿਰ ਵਿੱਚੋਂ ਮਿਲੀ ਹੈ| ਮ੍ਰਿਤਕ ਆਪਣੇ ਪਿੱਛੇ ਇਕ ਪੁੱਤਰ ਅਰਿਸ਼ ਜਿੰਦਲ ਛੱਡ ਗਿਆ ਹੈ| ਇਸ ਸਬੰਧ ਵਿੱਚ ਥਾਣਾ ਬਰੀਵਾਲਾ ਦੇ ਐੱਸਐੱਚਓ ਜਸਵੀਰ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਮਿ੍ਤਕ ਸੰਨੀ ਜਿੰਦਲ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਸੰਨੀ ਜਿੰਦਲ ਦੇ ਮਾਮਾ ਬੀਰਬਲ ਅਤੇ ਉਸ ਦੇ ਦੋ ਪੁੱਤਰਾਂ ਵਿਕਾਸਦੀਪ ਅਤੇ ਵਿਵੇਕਸ਼ੀਲ ਦੇ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ| ਇਨ੍ਹਾਂ ਦਾ ਆਪਸ ਵਿੱਚ ਸ਼ੈਲਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ| ਪੁਲੀਸ ਨੇ ਕੇਸ ਦਰਜ ਕਰਕੇ, ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026