ਫਰੀਦਕੋਟ ਜੇਲ੍ਹ ‘ਚ ਬੰਦ ਹਵਾਲਾਤੀ ਪਤੀ ਨੂੰ ਮਿਲਣ ਆਈ ਪਤਨੀ ਕੋਲੋਂ ਅਫ਼ੀਮ ਬਰਾਮਦ ਹੋਈ
- 129 Views
- kakkar.news
- October 27, 2022
- Crime
ਫਰੀਦਕੋਟ ਜੇਲ੍ਹ ‘ਚ ਬੰਦ ਹਵਾਲਾਤੀ ਪਤੀ ਨੂੰ ਮਿਲਣ ਆਈ ਪਤਨੀ ਕੋਲੋਂ ਅਫ਼ੀਮ ਬਰਾਮਦ ਹੋਈ
ਫਰੀਦਕੋਟ 27 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਫਰੀਦਕੋਟ ਦੀ ਮਾਡਰਨ ਜੇਲ੍ਹ ‘ਚ ਬੰਦ ਹਵਾਲਾਤੀ ਨੂੰ ਅਫ਼ੀਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਰ ਹਵਾਲਾਤੀ ਦੀ ਪਤਨੀ ਕੋਲੋਂ 1.88 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਅਤੇ ਉਹ ਆਪਣੇ ਪਤੀ ਨੂੰ ਮਿਲਣ ਲਈ ਜੇਲ੍ਹ ਆਈ ਸੀ। ਜਾਣਕਾਰੀ ਦਿੰਦਿਆਂ ਸਹਾਇਕ ਥਾਣਾ ਮੁਖੀ ਜਸਕਰਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਮਿਲੇ ਸ਼ਿਕਾਇਤ ਪੱਤਰ ਮੁਤਾਬਕ ਤਮੰਨਾ ਰਾਣੀ ਪਤਨੀ ਬਲਦੇਵ ਸਿੰਘ ਵਾਸੀ ਮੁਹੱਬਤ ਕੇ ਪੱਤੀ ਜ਼ਿਲ੍ਹਾ ਮੋਗਾ, ਫ਼ਰੀਦਕੋਟ ਜੇਲ੍ਹ ਵਿਚ ਬੰਦ ਆਪਣੇ ਪਤੀ ਬਲਦੇਵ ਸਿੰਘ ਨਾਲ ਮੁਲਾਕਾਤ ਕਰਨ ਲਈ ਆਈ ਤਾਂ ਉਸ ਨੇ ਆਪਣੇ ਕੈਦੀ ਪਤੀ ਨੂੰ ਦੇਣ ਲਈ ਜੋ ਸਾਮਾਨ ਦਿੱਤਾ ਉਸ ‘ਚੋਂ 1.88 ਗ੍ਰਾਮ ਅਫ਼ੀਮ ਲੁਕੋ ਕੇ ਰੱਖੀ ਹੋਈ ਸੀ।ਜਦੋਂ ਜੇਲ੍ਹ ਪ੍ਰਸ਼ਾਸਨ ਨੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਅਫ਼ੀਮ ਬਰਾਮਦ ਹੋਈ। ਪੁਲਸ ਨੇ ਉਕਤ ਹਵਾਲਾਤੀ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

