ਪਿੰਡ ਬੁੱਟਰ ਕੋਲ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਭੰਗੜਾ ਕਲਾਕਾਰ ਦੀ ਮੌਤ, ਚਾਰ ਜ਼ਖ਼ਮੀ
- 111 Views
- kakkar.news
- November 2, 2022
- Punjab
ਪਿੰਡ ਬੁੱਟਰ ਕੋਲ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਭੰਗੜਾ ਕਲਾਕਾਰ ਦੀ ਮੌਤ, ਚਾਰ ਜ਼ਖ਼ਮੀ
ਮੋਗਾ 02 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਮੋਗਾ ਬਰਨਾਲਾ ਹਾਈਵੇ ਸਥਿਤ ਪਿੰਡ ਬੁੱਟਰ ਕੋਲ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਪਿੰਡ ਭਾਗੀਕੇ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਸਖ਼ਤ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀ ਕੇ ਦਾ ਭੰਗੜਾ ਕਲਾਕਾਰ ਕੁਲਦੀਪ ਸਿੰਘ ਆਪਣੇ ਸਾਥੀਆਂ ਨਾਲ ਜਲਾਲਾਬਾਦ ਤੋਂ ਇਨੋਵਾ ‘ਤੇ ਸੱਭਿਆਚਾਰਕ ਪ੍ਰੋਗਰਾਮ ਕਰਕੇ ਪਿੰਡ ਆ ਰਹੇ ਸਨ ਕਿ ਪਿੰਡ ਬੁੱਟਰ ਕਲਾਂ ਕੋਲ ਟਰਾਲੇ ਨੂੰ ਓਵਰਟੇਕ ਕਰਨ ਲੱਗਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ।ਹਾਦਸੇ ਵਿੱਚ ਕਾਰ ਦੇ ਪਰਖਚੇ ਉੱਡ ਗਏ। 26 ਸਾਲ ਦੇ ਕੁਲਦੀਪ ਸਿੰਘ ਦੀ ਮੌਤ ਹੋ ਗਏ। ਸਖ਼ਤ ਜ਼ਖ਼ਮੀ ਹੋਏ ਮਨਦੀਪ ਸਿੰਘ ਤੇ ਸਤਨਾਮ ਸਿੰਘ ਘੋਲੀਆ ਖੁਰਦ ਅਤੇ ਪਵਨ ਸਿੰਘ ਮਾਣੂਕੇ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਬਾਅਦ ਵਿੱਚ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ। ਥਾਣਾ ਬੱਧਨੀ ਕਲਾਂ ਵਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026