ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਵੱਲੋ ਰਿੰਗ ਰੋਡ ਅਤੇ ਮਾਲਵਾਲ ਰੋਡ ਤੇ ਨਾਜਾਇਜ਼ ਕਬਜ਼ੇ ਹਟਾਏ ਗਏ
- 131 Views
- kakkar.news
- November 3, 2022
- Punjab
ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਵੱਲੋ ਰਿੰਗ ਰੋਡ ਅਤੇ ਮਾਲਵਾਲ ਰੋਡ ਤੇ ਨਾਜਾਇਜ਼ ਕਬਜ਼ੇ ਹਟਾਏ ਗਏ
ਫ਼ਿਰੋਜ਼ਪੁਰ 3 ਨਵੰਬਰ (ਅਨੁਜ ਕੱਕੜ)
ਕਾਫੀ ਦੇਰ ਤੋਂ ਸਰਕੂਲਰ ਰੋਡ ਅਤੇ ਮਾਲਵਾਲ ਰੋਡ ਤੇ ਆਸਪਾਸ ਦੇ ਦੁਕਨਦਾਰਾਂ ਨੇ ਵੱਡੇ ਵੱਡੇ ਹੋਰਡਿੰਗਸ ਅਤੇ ਬਾਹਰ ਆਪਣਾ ਸਮਾਨ ਰੱਖ ਕੇ ਸੜਕ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ, ਜਿਸ ਕਾਰਨ ਇਨ੍ਹਾਂ ਸੜਕਾਂ ਤੇ ਸ਼ਹਿਰਵਾਸੀਆਂ ਲਈ ਆਉਣ ਜਾਣ ਵਿੱਚ ਕਾਫੀ ਮੁਸ਼ਕਿਲ ਆ ਰਹੀ ਸੀ ਅਤੇ ਲੰਬੇ ਲੰਬੇ ਜਾਮ ਲਗ ਜਾਣ ਕਾਰਣ ਸਰਕੂਲਰ ਰੋਡ ਅਤੇ ਮਾਲਵਾਲ ਰੋਡ ਤੇ ਆਵਾਜਾਈ ਵਿਚ ਬਹੁਤ ਭਾਰੀ ਵਿਘਨ ਪੈ ਰਿਹਾ ਸੀ। ਹਾਲਾਂ ਕਿ ਨਗਰ ਕੌਂਸਲ ਵਲੋਂ ਕਰੋੜਾਂ ਰੂਪਏ ਖਰਚ ਕਰ ਕੇ ਸਡ਼ਕ ਦੇ ਆਲੇ ਦੁਆਲੇ ਫੁੱਟਪਾਥ ਉਪਰ ਇੰਟਰਲੋਕ ਟਾਈਲਾਂ ਲਗਾਈਆਂ ਹਾਨ ਤਾਂ ਜੁ ਪੈਦਲ ਚਲਣ ਵਾਲੇ ਲੋਕਾਂ ਲਈ ਫੁੱਟਪਾਥ ਤੇ ਚੱਲਣਾ ਆਸਾਨ ਬਣਿਆ ਰਹੇ ਅਤੇ ਵਾਹਨ ਚਾਲਕਾਂ ਲਈ ਆਵਾਜਾਈ ਵਿਚ ਨਿਰਵਘਨ ਚਲਦੀ ਰਹੇ ।ਪ੍ਰੰਤੂ ਆਸਪਾਸ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਫੁੱਟਪਾਥ ਤੇ ਲਗਾਏ ਹੋਰਡਿੰਗਸ ਅਤੇ ਸਮਾਨ ਰੱਖ ਕੇ ਕਬਜ਼ੇ ਕਰਨ ਦੇ ਕਾਰਨ ਬਹੁਤ ਮੁਸ਼ਕਿਲ ਬਣੀ ਹੋਈ ਸੀ। ਜਿਸ ਤੇ ਭਾਵੇਂ ਕਾਫੀ ਦੇਰ ਨਾਲ ਹੀ ਸਹੀ ਆਖਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਚਲਾਈ ਗਈ ਇਸ ਮੁਹਿੰਮ ਦਾ ਰਾਹਗੀਰਾਂ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੋ। ਇਥੇ ਇਹ ਵੀ ਵਰਨਣਯੋਗ ਹੈ ਕਿ ਮਲਵਾਲ ਰੋਡ ਤੇ ਵੱਡੀ ਗਿਣਤੀ ਵਿਚ ਸੜਕ ਦੇ ਦੋਹੀਂ ਪਾਸੀ ਰੇਹੜੀ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਯਿS ਸੜਕ ਤੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ ਅਤੇ ਸ਼ਾਮ ਨੂੰ ਤਾਂ ਈਆਂ ਸਡ਼ਕ ਤੇ ਭਾਰੀ ਜਾਮ ਲੱਗ ਜਾਣ ਕਾਰਨ ਵਾਹਨ ਚਾਲਕਾਂ ਅਤੇ ਪੈਦਾ ਚਲਣ ਵਾਲੇ ਰਾਹਗੀਰਾਂ ਨੂੰ ਕਾਫੀ ਦੇਰ ਲੰਘਣਾ ਔਖਾ ਹੋ ਜਾਂਦਾ ਹੈ, ਦੇਖਦੇ ਹਾਂ ਕਿ ਕੀ ਨਗਰ ਕੌਂਸਲ ਇਹਨਾਂ ਰੇਹੜੀਆਂ ਵਾਲਿਆਂ ਤੋਂ ਵੀ ਸੜਕ ਖਾਲੀ ਕਰਵਾਉਣ ਵਿਚ ਕਾਮਯਾਬ ਰਹਿੰਦੀ ਹੈ, ਯਾ ਫਿਰ ਈਆਂ ਸੜਕ ਦੀ ਹਾਲਤ ਇਵੇਂ ਹੀ ਰਹੇਗੀ ਅਤੇ ਲੋਕਾਂ ਦੇ ਜੀਅ ਦਾ ਜੰਜਾਲ ਬਣਿਆ ਹੀ ਰਹੇਗਾ।ਇਸ ਬਾਰੇ ਮੌਕੇ ਤੇ ਮੌਜੂਦ ਟ੍ਰੈਫਿਕ ਇੰਚਾਰਜ ਇੰਸਪੈਕਟਰ ਪੁਸ਼ਪਿੰਦਰ ਸਿੰਘ ਦਾ ਕਹਿਣਾ ਹੈ ਕੇ ਆਈਲਟਸ ਸੈਂਟਰਾਂ ਦੇ ਸੰਚਾਲਕਾਂ ਵਲੋਂ ਸੜਕ ਤੇ ਵੱਡੇ ਵੱਡੇ ਲਗਾਏ ਗਏ ਹੋਰਡਿੰਗਜ਼ ਕਾਰਨ ਟ੍ਰੈਫਿਕ ਵਿਚ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ।


