ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਵਿਚ, ਕੈਦੀ ਨੇ ਜੇਲ੍ਹ ਸਹਾਇਕ ਸੁਪਰਡੈਂਟਾਂ ‘ਤੇ ਹਮਲਾ ਕਰਕੇ ਕੀਤਾ ਗੰਭੀਰ ਜ਼ਖਮੀ
- kakkar.news
- November 3, 2022
- Punjab
ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਵਿਚ, ਕੈਦੀ ਨੇ ਜੇਲ੍ਹ ਸਹਾਇਕ ਸੁਪਰਡੈਂਟਾਂ ‘ਤੇ ਹਮਲਾ ਕਰਕੇ ਕੀਤਾ ਗੰਭੀਰ ਜ਼ਖਮੀ
ਸ਼੍ਰੀ ਮੁਕਤਸਰ ਸਾਹਿਬ 03 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਮੁਕਤਸਰ ਦੀ ਜ਼ਿਲ੍ਹਾ ਜੇਲ੍ਹ ‘ਚ ਉੱਚ ਸੁਰੱਖਿਆ ਸੈੱਲ ‘ਚ ਬੰਦ ਇੱਕ ਕੈਦੀ ਨੇ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਤਰਸੇਮ ਸਿੰਘ ਮਾਨ ਤੇ ਪ੍ਰੀਤਮ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵੇਂ ਜ਼ਖ਼ਮੀ ਜੇਲ੍ਹ ਸਹਾਇਕਾਂ ਨੂੰ ਮੁਕਤਸਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਮੁਤਾਬਕ ਹਮਲਾਵਰ ਦੀ ਪਛਾਣ ਜਸਦੇਵ ਸਿੰਘ ਜੱਸੀ ਮਾਨਸਾ ਵਜੋਂ ਹੋਈ ਹੈ ਜੋ ਮੁਕਤਸਰ ਦੀ ਜ਼ਿਲ੍ਹਾ ਜੇਲ੍ਹ ਦੇ ਉੱਚ ਸੁਰੱਖਿਆ ਸੈੱਲ ਵਿੱਚ ਬੰਦ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਕਤਸਰ ਜੇਲ੍ਹ ‘ਚ ਬੰਦ ਕੈਦੀ ਜਸਦੇਵ ਸਿੰਘ ਜੱਸੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਆਈਜੀ ਫਰੀਦਕੋਟ ਤੇਜਿੰਦਰ ਸਿੰਘ ਮੌੜ ਨੇ ਬਾਂਸਲ ਨਰਸਿੰਗ ਹੋਮ ‘ਚ ਜਾ ਕੇ ਦੋਵਾਂ ਜ਼ਖਮੀ ਅਧਿਕਾਰੀਆਂ ਦਾ ਹਾਲ-ਚਾਲ ਪੁੱਛਿਆ।
