ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨਹੀਂ ਰਹੇ ,ਭੀੜ ‘ਚੋਂ ਕਿਸੇ ਨੇ ਮਾਰੀ ਗੋਲੀ
- kakkar.news
- November 4, 2022
- Crime Punjab Religious
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨਹੀਂ ਰਹੇ ,ਭੀੜ ‘ਚੋਂ ਕਿਸੇ ਨੇ ਮਾਰੀ ਗੋਲੀ
ਅੰਮ੍ਰਿਤਸਰ 04 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਅੰਮ੍ਰਿਤਸਰ ‘ਚ ਗੋਲੀਬਾਰੀ ਦਾ ਸ਼ਿਕਾਰ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨਹੀਂ ਰਹੇ। ਇਹ ਘਟਨਾ ਗੋਪਾਲ ਮੰਦਰ ਦੇ ਬਾਹਰ ਵਾਪਰੀ ਜਿੱਥੇ ਸ਼ਿਵ ਸੈਨਾ ਦੇ ਆਗੂ ਪ੍ਰਦਰਸ਼ਨ ਲਈ ਇਕੱਠੇ
ਹੋਏ ਸਨ ,ਅੰਮ੍ਰਿਤਸਰ ਵਿੱਚ ਸ਼ਿਵ ਸੈਨੀ ਲੀਡਰ ਸੁਧੀਰ ਸੂਰੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਮਜੀਠੀ ਰੋਡ ਉੱਪਰ ਇਹ ਘਟਨਾ ਵਾਪਰੀ ਹੈ। ਸੁਧੀਰ ਸੂਰੀ ਉਸ ਵੇਲੇ ਗੋਲੀ ਮਾਰੀ, ਜਦੋਂ ਉਹ
ਰੋਸ ਪ੍ਰਦਰਸ਼ਨ ਕਰ ਰਹੇ ਸੀ। ਸੂਤਰਾਂ ਮੁਤਾਬਕ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਰੋਸ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਸਮਰਥਕ ਵੀ ਹਾਜ਼ਰ
ਸਨ। । ਸੂਰੀ ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠਾ ਸੀ। ਇਸ ਦੌਰਾਨ ਭੀੜ ‘ਚੋਂ ਕਿਸੇ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਹਾਸਲ ਜਾਣਕਾਰੀ ਮੁਤਾਬਕ ਸ਼ਹਿਰ ’ਚ ਉਸ ਸਮੇਂ ਇੱਕ
ਵੱਡੀ ਘਟਨਾ ਵਾਪਰੀ ,ਜਦੋਂ ਗੋਪਾਲ ਨਗਰ ਮੰਦਰ ਦੇ ਨੇੜੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ। ਇਹ ਲੀਡਰ ਪਹਿਲਾਂ ਵੀ ਕਾਫ਼ੀ ਵਿਵਾਦਾਂ
’ਚ ਰਿਹਾ ਹੈ, ਜਿਸ ਕਾਰਨ ਉਸ ਨੂੰ ਪੁਲਿਸ ਦੀ ਹਾਈ ਸਿਕਓਰਟੀ ਵੀ ਮਿਲੀ ਹੋਈ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026