ਅੰਮ੍ਰਿਤਸਰ ਪੁਲਸ ਨੇ, ਨਾਜਾਇਜ਼ ਹਥਿਆਰਾਂ ਅਤੇ ਦਿੱਲੀ ਨੰਬਰ ਦੀ ਇਕ ਗੱਡੀ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ
- 142 Views
- kakkar.news
- November 15, 2022
- Crime Punjab
ਅੰਮ੍ਰਿਤਸਰ ਪੁਲਸ ਨੇ, ਨਾਜਾਇਜ਼ ਹਥਿਆਰਾਂ ਅਤੇ ਦਿੱਲੀ ਨੰਬਰ ਦੀ ਇਕ ਗੱਡੀ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ 15 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਥਾਣਾ ਸਿਵਲ ਲਾਈਨ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ ਇਕ 32 ਬੋਰ ਦਾ ਰਿਵਾਲਵਰ, ਇਕ ਦੇਸੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਦਿੱਲੀ ਨੰਬਰ ਦੀ ਇਕ ਗੱਡੀ ਬਰਾਮਦ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚ ਹਰਪ੍ਰਤਾਪ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ, ਮੋਹਿਤ ਕੁਮਾਰ ਵਾਸੀ ਸੰਧੂ ਕਾਲੋਨੀ ਅਤੇ ਸੰਜੀਵ ਸਿੰਘ ਵਾਸੀ ਨਿਊ ਜਵਾਹਰ ਨਗਰ ਸ਼ਾਮਲ ਹਨ।ਇਹ ਖੁਲਾਸਾ ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ‘ਤੇ ਪੁੱਛਗਿੱਛ ਲਈ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ, ਜਿਨ੍ਹਾਂ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਏ. ਸੀ. ਪੀ. ਖੋਸਾ ਨੇ ਦੱਸਿਆ ਕਿ ਲਾਰੈਂਸ ਰੋਡ ਦੇ ਇੰਚਾਰਜ ਏ. ਐੱਸ. ਆਈ. ਰਾਜ ਕੁਮਾਰ ਨੇ ਸਾਥੀਆਂ ਸਮੇਤ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਦਿੱਲੀ ਨੰਬਰ ਦੀ ਗੱਡੀ ਨੂੰ ਜਾਂਚ ਲਈ ਰੋਕਿਆ ਗਿਆ ਅਤੇ ਤਾਲਾਸ਼ੀ ਦੌਰਾਨ ਉਕਤ ਮੁਲਜ਼ਮਾਂ ਦੇ ਕਬਜ਼ੇ ‘ਚੋਂ ਅਸਲਾ ਬਰਾਮਦ ਹੋਇਆ ਹੈ। ਹਰਪ੍ਰਤਾਪ ਖਿਲਾਫ਼ ਦਰਜ ਹਨ ਤਿੰਨ ਅਪਰਾਧਿਕ ਮਾਮਲੇ ਹਨ। ਫਿਲਹਾਲ ਪੁਲਸ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰਪ੍ਰਤਾਪ ਸਿੰਘ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜਿਸ ‘ਤੇ ਅਸਲਾ ਐਕਟ ਸਮੇਤ ਇਕ ਐੱਨ. ਡੀ. ਪੀ. ਐੱਸ. ਐਕਟ ਅਤੇ ਦੋ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਪੁਲਸ ਇਸ ਬਾਰੇ ਵੀ ਜਾਂਚ ਕਰ ਰਹੀ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਉਕਤ ਮੁਲਜ਼ਮਾਂ ਵਲੋਂ ਕਿੱਥੋਂ ਲਿਆਂਦੇ ਗਏ ਸਨ।



- October 15, 2025