ਮੁਕਤਸਰ ‘ਚ ਦਿਨ-ਦਿਹਾੜੇ ਚੌਰੀ ਕਰਨ ਵਾਲਾ ਚੋਰ 24 ਘੰਟਿਆਂ ਅੰਦਰ ਗ੍ਰਿਫ਼ਤਾਰ
- 288 Views
- kakkar.news
- November 15, 2022
- Punjab
ਸ੍ਰੀ ਮੁਕਤਸਰ ਸਾਹਿਬ ‘ਚ ਦਿਨ-ਦਿਹਾੜੇ ਚੌਰੀ ਕਰਨ ਵਾਲਾ ਚੋਰ 24 ਘੰਟਿਆਂ ਅੰਦਰ ਗ੍ਰਿਫ਼ਤਾਰ
ਸ੍ਰੀ ਮੁਕਤਸਰ ਸਾਹਿਬ 15 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨ ਇਕ ਚੋਰ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੁਕਤਸਰ ਦੇ ਫੱਤਣਵਾਲਾ ਇਨਕਲੇਵ ਵਿੱਚ ਚੋਰ ਨੇ ਦਿਨ-ਦਿਹਾੜੇ ਇਕ ਘਰ ‘ਚ ਵੜ੍ਹ ਕੇ ਕਰੀਬ 29 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ।ਦੱਸਿਆ ਜਾ ਰਿਹਾ ਹੈ ਪਰਿਵਾਰ ਕਿਸੇ ਕੰਮ ਤੋਂ ਬਾਹਰ ਗਿਆ ਸੀ , ਜਿਸ ਦਾ ਫਾਇਦਾ ਚੁੱਕਦਿਆਂ ਚੋਰ ਘਰ ਅੰਦਰ ਦਾਖ਼ਲ ਹੋਇਆ। ਚੋਰ ਦੇ ਘਰ ਅੰਦਰ ਦਾਖ਼ਲ ਹੋਣ ਦੀਆਂ ਤਸਵੀਰਾਂ ਘਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈਆਂ। ਜਿਸ ਦੇ ਆਧਾਰ ‘ਤੇ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਚੋਰ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਕੇ ਸੋਨਾ ਵੀ ਬਰਾਮਦ ਕਰ ਲਿਆ । ਦੱਸਿਆ ਜਾ ਰਿਹਾ ਹੈ ਕਿ ਫੱਤਣਵਾਲਾ ਇਨਕਲੇਵ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਅਮਨਪ੍ਰੀਤ ਸਿੰਘ ਜਦ ਆਪਣੇ ਪਰਿਵਾਰ ਨਾਲ ਬਾਹਰ ਗਿਆ ਹੋਇਆ ਸੀ ਤਾਂ ਇਹ ਚੋਰ ਘਰ ਦਾ ਮੈਨ ਗੇਟ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ। ਜਿਸ ਤੋਂ ਬਾਅਦ ਉਸਨੇ ਰਸੋਈ ‘ਚ ਲੱਗੇ ਅਗਜ਼ਾਸਟ ਫੈਨ ਨੂੰ ਤੋੜ ਕੇ ਅੰਦਰ ਐਂਟਰੀ ਕੀਤੀ ਅਤੇ ਘਰ ਦੀਆਂ ਅਲਮਾਰੀਆਂ ਆਦਿ ਤੋੜ ਕੇ ਘਰ ਦੇ ਪੁਸ਼ਤੈਨੀ ਗਹਿਣੇ, ਜਿਨ੍ਹਾਂ ਦੀ ਕੀਮਤ ਕਰੀਬ 29 ਲੱਖ ਰੁਪਏ ਦੱਸੀ ਜਾ ਰਹੀ ਹੈ, ਚੋਰੀ ਕਰ ਲਏ। ਜਦੋਂ ਪਰਿਵਾਰ ਘਰ ਵਾਪਸ ਆਇਆ ਤਾਂਉਨ੍ਹਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਦੋਂ ਇਸ ਸਬੰਧੀ ਘਰ ਦੇ ਅੰਦਰ ਮੁਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਦੇਖਿਆ ਗਿਆ ਸੀ ਤਾਂ ਸਾਰੀ ਘਟਨਾ ਦੀਆਂ ਤਸਵੀਰਾਂ ਉਸ ‘ਚ ਕੈਦ ਹੋਈਆਂ ਮਿਲੀਆਂ। ਗੱਲਬਾਤ ਕਰਦਿਆਂ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੀ. ਸੀ. ਟੀ. ਵੀ. ਨੂੰ ਕਬਜ਼ੇ ‘ਚ ਲੈ ਕੇ ਚੋਰ ਦੀ ਪਛਾਣ ਕੀਤੀ ਅਤੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦਿਆਂ ਚੋਰ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰ ਯੂ. ਪੀ. ਨਾਲ ਸਬੰਧਿਤ ਹੈ ਅਤੇ ਉਸ ਨੇ ਸਾਰਾ ਚੋਰੀ ਕੀਤਾ ਸੋਨਾ ਮੁਕਤਸਰ ਰਹਿੰਦੀ ਆਪਣੀ ਭੈਣ ਕੋਲ ਰੱਖਿਆ ਸੀ। ਜਿਸ ਦੀ ਬਰਾਮਦਗੀ ਉਪਰੰਤ ਪੁਲਸ ਨੇ ਉਸਦੀ ਭੈਣ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026