ਫਿਰੋਜ਼ਪੁਰ ਦੇ ਕੇਂਦਰੀ ਜੇਲ ਚੋ 3 ਮੋਬਾਈਲ ਫੋਨ 5 ਬੈਟਰੀਆਂ, ਚਾਰਜਰ ਅਤੇ 16 ਤੰਬਾਕੂ ਦਿਆਂ ਪੂੜਿਆਂ ਹੋਇਆ ਬਰਾਮਦ
- 117 Views
- kakkar.news
- November 15, 2022
- Crime Punjab
ਫਿਰੋਜ਼ਪੁਰ ਦੇ ਕੇਂਦਰੀ ਜੇਲ ਚੋ 3 ਮੋਬਾਈਲ ਫੋਨ 5 ਬੈਟਰੀਆਂ, ਚਾਰਜਰ ਅਤੇ 16 ਤੰਬਾਕੂ ਦਿਆਂ ਪੂੜਿਆਂ ਹੋਇਆ ਬਰਾਮਦ
ਫਿਰੋਜ਼ਪੁਰ 15 ਨਵੰਬਰ 2022 (ਸੁਭਾਸ਼ ਕੱਕੜ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰ ਰੋਜ਼ ਜੇਲ੍ਹਾਂ ‘ਚੋਂ ਮੋਬਾਇਲ ਫੋਨ ਅਤੇ ਨਸ਼ੇ ਖ਼ਤਮ ਕਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਜੇਲ੍ਹਾਂ ‘ਚ ਨਸ਼ੇ ਅਤੇ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਿਸ਼ਵਪਾਲ ਗੋਇਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਹਾਈ ਸਕਿਊਰਟੀ ਜੇਲ੍ਹ ਤੇ ਨਵੀਂ ਬੇਰਕ ਨੰਬਰ 4 ਦੀ ਤਲਾਸ਼ੀ ਕੀਤੀ ਗਈ ਤੇ ਨਵੀਂ ਬੈਰਕ ਵਿੱਚ ਬੰਦ ਹਵਾਲਾਤੀ ਮਨਪਿੰਦਰ ਸਿੰਘ ਦੀ ਤਲਾਸ਼ੀ ਦੌਰਾਨ ਇਸ ਕੋਲੋਂ 01 ਮੋਬਾਇਲ ਫੋਨ ਮਾਰਕਾ NOKIA ਕੀ-ਪੈਡ ਰੰਗ ਕਾਲਾ ਸਮੇਤ ਐਂਟਰੀ ਤੇ ਬਿਨਾ ਸਿੰਮ ਕਾਰਡ ਬਰਾਮਦ ਹੋਇਆ , ਜੇਲ੍ਹ ਹਸਪਤਾਲ ਦੇ ਪਿੱਛੇ ਪਈ ਬਗੀਚੀ ਵਿੱਚੋਂ 03 ਥਰੋਂ ਕੀਤੇ ਪੈਕੇਟ ਬਰਾਮਦ ਹੋਏ, ਜਦ ਇਹਨਾਂ ਪੋਕਟਾਂ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ ਪਹਿਲੇ ਪੈਕਟ ਵਿਚੋਂ 01 ਮੋਬਾਇਲ ਫੋਨ ਰੰਗ ਕਾਲਾ ਮਾਰਕਾ SAMSUNG ਟੱਚ ਸਕਰੀਨ ਬਿਨਾ ਸਿਮ ਮੋਬਾਇਲ ਫੋਨ ਮਾਰਕਾ VIVO ਟੱਚ ਸਕਰੀਨ ਰੰਗ ਗੋਲਡਨ ਬਿਨਾ ਸਿਮ ਕਾਰਡ ਤੇ 05 ਮੋਬਾਇਲ ਫੋਨ ਦੀਆਂ ਬੈਟਰੀਆਂ ਬਰਾਮਦ ਹੋਈਆਂ । ਦੂਜੇ ਪੈਕਟ ਵਿਚੋਂ 05 ਤੰਬਾਕੂ ਦੀਆਂ ਪੁੜੀਆਂ ਤੇ 05 ਮੋਬਾਇਲ ਚਾਰਜਿੰਗ ਡਾਟਾ ਕੇਬਲਾਂ ਬਰਾਮਦ ਹੋਈਆਂ । ਤੀਜੇ ਪੈਕਟ ਵਿੱਚੋਂ 11 ਪੁੜੀਆਂ ਤੰਬਾਕੂ, 1 ਮੋਬਾਇਲ ਚਾਰਜਰ ਬਰਾਮਦ ਹੋਇਆ ।ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਮੋਹਿਤ ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਦੀ ਫੋਰੈਂਸਿਕ ਅਤੇ ਤਕਨੀਕੀ ਜਾਂਚ ਕੀਤੀ ਜਾਵੇਗੀ। ਹਵਾਲਾਤੀ ਮਨਪਿੰਦਰ ਸਿੰਘ ਅਤੇ ਇਕ ਨਾਮਲੁਮ ਵਿਅਕਤੀ ਖਿਲਾਫ ਧਾਰਾ 452 /14 -11-22 ਅ/ਧ 52 – A /42 prisons ਐਕਟ ਦੇ ਤਹਿਤ ਮੁਕਦਮਾ ਦਰਜ਼ ਕਰ ਲਿਆ ਗਯਾ ਹੈ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024