ਮਾਂ ਤੋਂ ਡਰਦੀ ਬੱਚੀ ਪੇਟੀ ‘ਚ ਲੁਕੀ, ਦੋ ਦਿਨਾਂ ਬਾਅਦ ਪੇਟੀ ਚੋਂ ਬੇਸ਼ੁਧ ਹਾਲਤ ਵਿੱਚ ਮਿਲੀ, ਪੁਲਿਸ ਵੱਲੋਂ ਜਾਂਚ ਸ਼ੁਰੂ
- 93 Views
- kakkar.news
- November 22, 2022
- Punjab
ਮਾਂ ਤੋਂ ਡਰਦੀ ਬੱਚੀ ਪੇਟੀ ‘ਚ ਲੁਕੀ, ਦੋ ਦਿਨਾਂ ਬਾਅਦ ਪੇਟੀ ਚੋਂ ਬੇਸ਼ੁਧ ਹਾਲਤ ਵਿੱਚ ਮਿਲੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਮਾਨਸਾ 22 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਮਾਨਸਾ ਦੇ ਪਿੰਡ ਰੜ ਵਿਖੇ 11 ਸਾਲਾਂ ਬੱਚੀ ਪੇਟੀ ‘ਚ ਲੁੱਕ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਬੱਚੀ ਆਪਣੀ ਮਾਂ ਦੇ ਤਸੱਦਦ ਤੋਂ ਡਰ ਗਈ ਸੀ ਜਿਸ ਕਰਨ ਉਹ ਪੇਟੀ ‘ਚ ਲੁਕ ਗਈ ਸੀ। ਪੇਟੀ ‘ਚ ਬੰਦ ਹੋ ਜਾਣ ਕਾਰਨ ਬੱਚੀ ਉਸ ਦੀ ਮਾਂ ਨੂੰ ਮਿਲ ਨਹੀਂ ਰਹੀ ਸੀ, ਜਿਸ ਤੋਂ ਬਾਅਦ ਮਾਂ ਨੇ ਬੱਚੀ ਦੇ ਲਾਪਤਾ ਹੋਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਗੁਰਦੁਆਰਾ ਸਾਹਿਬ ‘ਚੋਂ ਅਨਾਉਸਮੈਂਟ ਵੀ ਕਰਵਾਈ।ਪਰ ਬੱਚੀ ਨਹੀਂ ਮਿਲ ਰਹੀ ਸੀ। ਪਰ ਦੋ ਦਿਨ ਬਾਅਦ ਪੁਲਿਸ ਪਾਰਟੀ ਤੇ ਵਿਧਾਇਕ ਦੀ ਮੌਜੂਦਗੀ ਵਿੱਚ ਜਦੋਂ ਚੁਬਾਰੇ ਵਿੱਚ ਪਈ ਪੇਟੀ ਦੇਖੀ ਤਾਂ ਉਸ ਵਿੱਚ ਬੇਸੁਧ ਹੋਈ ਬੱਚੀ ਮਿਲ ਗਈ ਤਾਂ ਬੱਚੀ ਨੂੰ ਤਰੁੰਤ ਮੈਡੀਕਲ ਸਹਾਇਤਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕੇ ਬੱਚੀ ਦੀ ਸਿਹਤ ਬਿਲਕੁਲ ਠੀਕ-ਠਾਕ ਹੈ। ਇਸ ਸਬੰਧੀ ਵਿਧਾਇਕ ਡਾ. ਵਿਜੈ ਸਿੰਗਲਾ ਤੇ ਡੀ.ਐਸ .ਪੀ ਸੰਜੀਵ ਗੋਇਲ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਤੇ ਵਿਧਾਇਕ ਨੇ ਪਿੰਡ ਵਿੱਚ ਜਾ ਕੇ ਸੀ ਸੀ ਟੀਵੀ ਕੈਮਰੇ ਖੰਗਾਲੇ ਤਾਂ ਕੁਝ ਪੱਲੇ ਨਹੀ ਪਿਆ ਪਰ ਗੁਆਂਢੀਆ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਬੱਚੀ ਦੀ ਮਾਂ ਉਸ ‘ਤੇ ਬਹੁਤ ਤਸੱਦਦ ਕਰਦੀ ਹੈ , ਤਾਂ ਪੁਲਿਸ ਨੇ ਪੁੱਛਗਿਛ ਕੀਤੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ ਕਿ ਬੱਚੀ ਨੂੰ ਉਸਨੇ ਪੇਟੀ ਵਿੱਚ ਬੰਦ ਕੀਤਾ ਸੀ ਜਾਂ ਫਿਰ ਬੱਚੀ ਡਰ ਦੇ ਕਾਰਨ ਖੁਦ ਬੰਦ ਹੋਈ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024