ਜਲਾਲਾਬਾਦ ਦੇ ਨਜ਼ਦੀਕ ਪਿੰਡ ਮਹਾਲਮ ਦੇ ਸਿਵਿਆਂ ਵਿੱਚੋ ਜ਼ਮੀਨ ਪੁੱਟ ਕੇ ਉਸ ਦੇ ਵਿਚ ਲਕੋ ਕੇ ਰੱਖੀ ਗਈ 1000 ਲੀਟਰ ਲਾਹਣ ਹੋਇ ਬਰਾਮਦ
- 261 Views
- kakkar.news
- December 8, 2022
- Crime Punjab
ਜਲਾਲਾਬਾਦ ਦੇ ਨਜ਼ਦੀਕ ਪਿੰਡ ਮਹਾਲਮ ਦੇ ਸਿਵਿਆਂ ਵਿੱਚੋ 1000 ਲੀਟਰ ਲਾਹਣ ਹੋਇ ਬਰਾਮਦ
ਜਲਾਲਾਬਾਦ 08 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੇ ਵਲੋਂ ਲਗਾਤਾਰ ਸ਼ਰਾਬ ਤਸਕਰਾਂ ਤੇ ਕੀਤੀਆਂ ਜਾ ਰਹੀਆਂ ਰੇਡਾ ਦੇ ਚਲਦਿਆਂ ਹੁਣ ਸ਼ਰਾਬ ਤਸਕਰ ਸ਼ਰਾਬ ਨੂੰ ਲਕੋਣ ਦੇ ਵੱਖ ਵੱਖ ਢੰਗ ਲੱਭਦੇ ਹੋਏ ਦਿਖਾਈ ਦੇ ਰਹੇ ਹਨ ਤਾਜਾ ਮਾਮਲੇ ਦੇ ਵਿਚ ਪਿੰਡ ਮਹਾਲਮ ਦੇ ਨਜਦੀਕ ਬਣੇ ਹੋਏ ਸਿਵਿਆਂ ਵਿਚ ਸ਼ਰਾਬ ਤਸਕਰਾਂ ਦੇ ਵਲੋਂ 1000 ਲੀਟਰ ਲਾਹਣ ਜ਼ਮੀਨ ਪੁੱਟ ਕੇ ਉਸ ਦੇ ਵਿਚ ਲਕੋ ਕੇ ਰੱਖੀ ਗਈ ਜਿਸ ਨੂੰ ਪੁਲਿਸ ਅਤੇ ਐਕਸਾਈਜ਼ ਵਿਭਾਗ ਟੀਮ ਦੇ ਵਲੋਂ ਰੇਡ ਕਰ ਬਰਾਮਦ ਕੀਤਾ ਗਿਆ ਦਸ ਦਈਏ ਕੇ ਪੁਲਿਸ ਵਿਭਾਗ ਦਾ ਕਹਿਣਾ ਹੈ ਕੇ ਨਸ਼ਾ ਤਸਕਰਾਂ ਦੇ ਹੁਣ ਬਰਾਮਦਗੀ ਹੋਣ ਤੋਂ ਬਾਅਦ ਪ੍ਰੋਪਰਟੀਆ ਵੀ ਅਟੈਚ ਕੀਤੀਆ ਜਾਣ ਗਿਆ ਜਿਸ ਦੇ ਚਲਦਿਆਂ ਹੁਣ ਨਸ਼ਾ ਤਸਕਰਾਂ ਦੇ ਵਲੋਂ ਅਨੋਖਾ ਢੰਗ ਲੱਭਿਆ ਗਿਆ ਹੈ ਸਕੂਲਾਂ ਜਾਂ ਜਨਤਕ ਥਾਵਾਂ ਤੇ ਸ਼ਰਾਬ ਨੂੰ ਲਕੋ ਕੇ ਰੱਖਿਆ ਜਾਂਦਾ ਹੈ ਤਾ ਜੋ ਕਿ ਪੁਲਿਸ ਕਿਸੇ ਨੂੰ ਵੀ ਸ਼ਰਾਬ ਦੇ ਲਈ ਨਾਮਜਦ ਨਾ ਕਰ ਸਕੇ ਵਿਲਹਾਲ ਦੇਖਣਾ ਹੋਏਗਾ ਕੇ ਹੁਣ ਇਸ ਢੰਗ ਤਰੀਕੇ ਦੇ ਨਾਲ ਨਿਜਠਨ ਦੇ ਲਈ ਪੁਲਿਸ ਦੇ ਵਲੋਂ ਕਿ ਕਦਮ ਚੁਕੇ ਜਾਂਦੇ ਹਨ !

