ਹਾਈਕੋਰਟ ਦਾ ਫ਼ਰਜ਼ੀ ਜੱਜ ਚੜਿਆ ਪੁਲਿਸ ਅੜਿਕੇ , ਮੰਗੀ ਸੀ ACP ਕੋਲੋਂ ਸੁਰੱਖਿਆ
- 117 Views
- kakkar.news
- December 13, 2022
- Crime Punjab
ਹਾਈਕੋਰਟ ਦਾ ਫ਼ਰਜ਼ੀ ਜੱਜ ਚੜਿਆ ਪੁਲਿਸ ਅੜਿਕੇ , ਮੰਗੀ ਸੀ ACP ਕੋਲੋਂ ਸੁਰੱਖਿਆ
ਅੰਮ੍ਰਿਤਸਰ13 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਪੰਜਾਬ ਦੇ ਅੰਮ੍ਰਿਤਸਰ ‘ਚ ਦਿੱਲੀ ਹਾਈਕੋਰਟ ਦਾ ਜਸਟਿਸ ਬਣ ਕੇ ਘੁੰਮ ਰਹੇ ਇਕ ਫਰਜ਼ੀ ਜੱਜ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਫਰਜ਼ੀ ਜੱਜ ਅੰਮ੍ਰਿਤਸਰ ਦੇ ਏ.ਸੀ.ਪੀ ਨਾਰਥ ਵਰਿੰਦਰ ਖੋਸਾ ਨੂੰ ਫੋਨ ਕਰਕੇ ਬੁਰਾ ਫਸ ਗਿਆ। ਏ.ਸੀ.ਪੀ ਵਰਿੰਦਰ ਖੋਸਾ ਨੂੰ ਗੱਲਬਾਤ ਦੌਰਾਨ ਫਰਜ਼ੀ ਜੱਜ ‘ਤੇ ਸ਼ੱਕ ਹੋਇਆ, ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ।ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਮਿਸ਼ੂ ਧੀਰ ਵਾਸੀ ਸ਼ਾਸਤਰੀ ਨਗਰ, ਮਜੀਠਾ ਰੋਡ ਵਜੋਂ ਹੋਈ ਹੈ। ਮੁਲਜ਼ਮ ਮੀਸ਼ੂ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਏਸੀਪੀ ਉੱਤਰੀ ਵਰਿੰਦਰ ਖੋਸਾ ਨੂੰ ਫ਼ੋਨ ਕੀਤਾ ਸੀ। ਮੁਲਜ਼ਮ ਨੇ ਆਪਣੀ ਪਛਾਣ ਦਿੱਲੀ ਹਾਈ ਕੋਰਟ ਦੇ ਜਸਟਿਸ ਮੀਸ਼ੂ ਧੀਰ ਵਜੋਂ ਦੱਸੀ ਪਰ ਗੱਲਬਾਤ ਦੌਰਾਨ ਉਸ ਨੇ ਅਜਿਹੀਆਂ ਗੱਲਾਂ ਕਹੀਆਂ, ਜਿਸ ‘ਤੇ ਏਸੀਪੀ ਨਾਰਥ ਨੂੰ ਸ਼ੱਕ ਹੋ ਗਿਆ।ਏ.ਸੀ.ਪੀ ਨਾਰਥ ਨੂੰ ਫੋਨ ਕਰਦੇ ਹੋਏ ਫਰਜ਼ੀ ਜੱਜ ਨੇ ਸਾਬਕਾ ਸੀਪੀ ਅਰੁਣ ਪਾਲ ਸਿੰਘ ਅਤੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨਾਮ ਲਿਆ। ਇੰਨਾ ਹੀ ਨਹੀਂ ਸ਼ਹਿਰ ਦੇ ਉੱਚ ਅਧਿਕਾਰੀਆਂ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਆਉਣ ‘ਤੇ ਸੁਰੱਖਿਆ ਮੁਹੱਈਆ ਕਰਵਾਉਂਦੇ ਰਹੇ ਹਨ।ਆਪਣੇ ਆਪ ਨੂੰ ਜੱਜ ਕਹਾਉਣ ਵਾਲੇ ਮੀਸ਼ੂ ਨੇ ਏਸੀਪੀ ਨਾਰਥ ਨੂੰ ਵੀ ਫੋਨ ‘ਤੇ ਆਪਣੀ ਸੁਰੱਖਿਆ ਬਾਰੇ ਦੱਸਿਆ। ਮੁਲਜ਼ਮ ਨੇ ਦੱਸਿਆ ਕਿ ਉਸ ਕੋਲ 8 ਸੁਰੱਖਿਆ ਮੁਲਾਜ਼ਮ ਹਨ, ਪਰ ਉਸ ਨੂੰ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਆਪਣੀ ਮਾਂ ਲਈ ਸੁਰੱਖਿਆ ਦੀ ਲੋੜ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੋਈ ਪੀਸੀਆਰ ਵੀ ਇਲਾਕੇ ਵਿੱਚ ਚੱਕਰ ਨਹੀਂ ਲਗਾ ਰਿਹਾ ਹੈ।ਜਦੋਂ ਪੁਲਿਸ ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲ ਕੋਈ ਡਿਗਰੀ ਜਾਂ ਜੱਜ ਦਾ ਪਛਾਣ ਪੱਤਰ ਨਹੀਂ ਸੀ। ਮੁਲਜ਼ਮ ਦੇ ਘਰ ਜੋ ਕਾਰ ਖੜ੍ਹੀ ਸੀ, ਉਸ ‘ਤੇ ਨੀਲੀ ਬੱਤੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਕਾਰ ਦੇ ਅੱਗੇ ਜੁਡੀਸ਼ੀਅਲ ਮੈਜਿਸਟਰੇਟ ਦੀ ਨੇਮ ਪਲੇਟ ਵੀ ਲੱਗੀ ਹੋਈ ਸੀ।ਪੁਲਿਸ ਨੇ ਮੁਲਜ਼ਮ ਮੀਸ਼ੂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468 ਅਤੇ 471 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ, ਜਿਸ ‘ਤੇ ਉਹ ਜੁਡੀਸ਼ੀਅਲ ਮੈਜਿਸਟਰੇਟ ਦੀ ਪਲੇਟ ਲਗਾ ਕੇ ਘੁੰਮਦਾ ਸੀ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026