ਫ਼ਿਰੋਜ਼ਪੁਰ ਡਿਪੂ ਨੇ ਮਨਾਇਆ ਨੌ ਡਿਟੈਂਸ਼ਨ ਡੇ
- 52 Views
- kakkar.news
- February 23, 2024
- Punjab
ਫ਼ਿਰੋਜ਼ਪੁਰ ਡਿਪੂ ਨੇ ਮਨਾਇਆ ਨੌ ਡਿਟੈਂਸ਼ਨ ਡੇ
ਫਿਰੋਜ਼ਪੁਰ, 23 ਫਰਵਰੀ, 2024 (ਅਨੁਜ ਕੱਕੜ ਟੀਨੂੰ )
ਅੱਜ 23/2/24 ਨੂੰ ਫ਼ਿਰੋਜ਼ਪੁਰ ਡਿਪੂ ਵਿੱਚ ਨੋ ਡਿਟੈਸ਼ਨ ਡੇ ਮਨਾਉਦੇ ਹੋਏ ਜੀ ਐਮ ਪਰਮਜੀਤ ਸਿੰਘ ਵਰਕਸ ਮੈਨੇਜਰ ਸੁਖਵਿੰਦਰ ਸਿੰਘ ਟਰੈਫਿਕ ਮੈਨੇਜਰ ਨਛੱਤਰ ਸਿੰਘ ਐਸਐਸ ਰਾਮ ਪ੍ਰਤਾਪ ਨੇ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਰੋਡਵੇਜ਼ ਪਨ ਬਸ ਡਿਪੂ ਫਿਰੋਜਪੁਰ ਪਾਸ ਮੌਜੂਦਾ ਸਮੇਂ 124 ਬੱਸਾਂ ਦਾ ਫਲੀਟ ਹੈ ਮਾਨਯੋਗ ਮੈਨੇਜਿੰਗ ਡਾਇਰੈਕਟਰ ਪਨ ਬਸ ਚੰਡੀਗੜ੍ਹ ਜੀ ਵੱਲੋਂ ਸਮੇਂ-ਸਮੇਂ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਮ ਪਬਲਿਕ ਨੂੰ ਆਵਾਜਾਈ ਲਈ ਬੇਹਤਰ ਸਹੂਲਤ ਉਪਲਬਧ ਕਰਾਉਣ ਲਈ ਮਿਤੀ 23-2-24 ਨੂੰ ਡੀਪੂ ਦੀਆਂ ਸਾਰੀਆਂ ਬੱਸਾਂ ਰੂਟ ਤੇ ਭੇਜਣ ਉਪਰੰਤ ਡੀਪੂ ਵਿੱਚ ਨੌ ਡਿਟੈਂਸ਼ਨ ਡੇ ਮਨਾਉਣ ਦੀ ਮੁਬਾਰਕਾਂ ਦਿੰਦੇ ਹੋਏ ਵਰਕਰਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਇਹ ਨੌ ਡਿਟੈਂਸ਼ਨ ਡੇ ਮਨਾਉਣ ਦੀ ਖੁਸ਼ੀ ਵਿੱਚ ਡੀਪੂ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਆਮ ਪਬਲਿਕ ਨੂੰ ਆਵਾਜਾਈ ਦੀ ਸਹੂਲਤ ਹੋਰ ਬੇਹਤਰ ਢੰਗ ਨਾਲ ਮਿਲ ਸਕੇ ਅਤੇ ਆਪਣੀ ਡਿਊਟੀ ਨੂੰ ਹੋਰ ਮਿਹਨਤ ਤੇ ਇਮਾਨਦਾਰੀ ਨਾਲ ਕਰਨ ਦਾ ਵੀ ਪ੍ਰਣ ਲਿਆ ਇਸ ਸਮੇਂ ਉਚੇਚੇ ਤੌਰ ਤੇ ਪੰਜਾਬ ਰੋਡਵੇਜ ਪਨ ਬਸ ਪੀਆਰਟੀਸੀ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੀ ਮੌਜੂਦ ਸਨ ਅਤੇ ਉਨਾਂ ਨੇ ਵਰਕਰਾਂ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ ਅਤੇ ਸਮੂਹ ਵਰਕਰਾਂ ਅਤੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਕਿ ਆਮ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦੇਣ ਲਈ ਟਰਾਂਸਪੋਰਟ ਵਿਭਾਗ ਵੱਲੋਂ ਸੁਚਾਰੂ ਢੰਗ ਨਾਲ ਡਿਪੂ ਦੀਆਂ ਸਾਰੀਆਂ ਬੱਸਾਂ ਦਾ ਕੰਮ ਕਰਕੇ ਰੂਟ ਤੇ ਚਲਾਈਆਂ ਜਾ ਰਹੀਆਂ ਹਨ ਅਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਲੋਕਾਂ ਨੂੰ ਸਹੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਸਾਰੀ ਬੱਸਾਂ ਰੂਟ ਤੇ ਚਲਾਈਆਂ ਜਾਣਗੀਆਂ ਅਤੇ ਵਿਭਾਗ ਵਿੱਚ ਨਵੀਆਂ ਬੱਸਾਂ ਪਾਈਆਂ ਜਾਣਗੀਆਂ ।