ਬੱਚੇ ਨੂੰ ਲੁਧਿਆਣਾ ਤੋਂ ਅਗਵਾ ਕਰਕੇ ਫਿਲੌਰ ਲੇ ਕੇ ਆਏ ਕਿਡਨੇਪਰ, ਸੀਨੀਅਰ ਟਿਕਟ ਐਗਜਾਮਿਨਰ ਦੀ ਹੋਸ਼ਿਯਾਰੀ ਨਾਲ ਹੋਇਆ ਬਚਾਅ
- 272 Views
- kakkar.news
- December 17, 2022
- Crime Punjab
ਬੱਚੇ ਨੂੰ ਲੁਧਿਆਣਾ ਤੋਂ ਅਗਵਾ ਕਰਕੇ ਫਿਲੌਰ ਲੇ ਕੇ ਆਏ ਕਿਡਨੇਪਰ, ਸੀਨੀਅਰ ਟਿਕਟ ਐਗਜਾਮਿਨਰ ਦੀ ਹੋਸ਼ਿਯਾਰੀ ਨਾਲ ਹੋਇਆ ਬਚਾਅ
ਫਿਰੋਜਪੁਰ, 17 ਦਸੰਬਰ 2022 (ਸੁਭਾਸ਼ ਕੱਕੜ)
ਅੱਜ ਧਰਮਰਾਜ, ਸੀਨੀਅਰ ਟਿਕਟ ਐਗਜਾਮਿਨਰ ਫਿਲੌਰ ਰੇਲਵੇ ਸਟੇਸ਼ਨ ‘ਤੇ ਟਿਕਟ ਚੈੱਕ ਕਰਦੇ ਹੋਏ, ਉਨ੍ਹਾਂ ਨੇ ਦੇਖਿਆ ਕਿ ਸਟੇਸ਼ਨ ‘ਤੇ ਤਿੰਨ ਚਾਰ ਲੋਕ ਖੜ੍ਹੇ ਹਨ ਅਤੇ ਉਨ੍ਹਾਂ ਦੇ ਨਾਲ ਲਗਭਗ 8-9 ਸਾਲ ਬੱਚਾ ਵੀ ਹੈ,ਜਿਨੂੰ ਹੋਸ਼ ਨਹੀਂ ਤੇ ਬੇਸੁਰਤ ਸੀ । ਸ਼੍ਰੀ ਧਰਮਰਾਜ ਨੂੰ ਓਹਨਾ ਤੇ ਸ਼ੱਕ ਹੋਇਆ ਅਤੇ ਧਰਮਰਾਜ ਨੇ ਓਹਨਾ ਨੂੰ ਟਿਕਟ ਵੇਖਾਉਂਣ ਨੂੰ ਕਿਹਾ , ‘ ਇੰਨੀ ਦੇਰ ਉਹ ਲੋਗ ਬੱਚੇ ਨੂੰ ਛੱਡਕੇ ਭੱਜ ਗਏ ਹਨ। ਓਹਨਾ ਨੂੰ ਭੱਜਦੇ ਦੇਖ ਧਰਮਰਾਜ ਨੇ ਜੀਆਰਪੀ ਨੂੰ ਬੁਲਾਇਆ ਅਤੇ ਓਹਨਾ ਬੱਚੇ ਨੂੰ ਹੋਸ਼ ਚ ਲਿਓਨ ਦੀ ਕੋਸ਼ਿਸ਼ ਕੀਤੀ । ਬੱਚੇ ਨੂੰ ਹੋਸ਼ ਆਉਣ ‘ਤੇ ਉਸਦੇ ਮਾਂ ਪਿਊ ਦਾ ਨਾਮ ਪੁੱਛਿਆ ਅਤੇ ਫੋਨ ਨੰਬਰ ਪੁੱਛ ਕੇ ਬਚੇ ਦੇ ਘਰ ਦਿਆਂ ਨੂੰ ਸੂਚਿਤ ਕੀਤਾ! ਬਚੇ ਨੇ ਦਸਿਆ ਕਿ ਕਿਡਨੇਪਰ ਨੇ ਉਸਨੂੰ ਕੁੱਛ ਖਾਨ ਨੂੰ ਦਿੱਤਾ ਸੀ ਅਤੇ ਜਿਸ ਨਾਲ ਉਹ ਬੇਹੋਸ਼ ਹੋ ਗਿਆ ਸੀ , ਅਤੇ ਕਿਡਨੇਪਰ ਉਸਨੂੰ ਬੋਰੀ ਚ ਬੰਦ ਕਰਕੇ ਲੁਧਿਆਣਾ ਤੋਂ ਫਿਲੌਰ ਰੇਲਵੇ ਸਟੇਸ਼ਨ ਤੱਕ ਲੈ ਆਏ ਸੀ ! ਜਦ ਬੱਚੇ ਦੇ ਮਾਪੇ ਆਏ ਤਾ ਜੀ ਆਰ ਪੀ ਨੇ ਉਨ੍ਹਾਂ ਨੂੰ ਜ਼ਰੂਰੀ ਕੰਮ ਕਰਨ ਦੇ ਬਾਅਦ ਬੱਚੇ ਨੂੰ ਮਾਂ ਪਿਊ ਨੂੰ ਸੌੰਪ ਕੀਤਾ ਗਿਆ। ਸੀਨੀਅਰ ਟਿਕਟ ਐਗਜਾਮਿਨਰ ਸ਼੍ਰੀ ਧਰਮਰਾਜ ਵਲੋਂ ਇਸ ਬੱਚੇ ਦੇ ਬਚਾਅ ਲਈ ਸ਼ਾਨਦਾਰ ਕਾਰਜ ਕੀਤਾ ਗਿਆ ਹੈ। ਸੀਨੀਅਰ ਮੰਡਲ ਵਪਾਰ ਪ੍ਰਬੰਧਕ ਸ਼੍ਰੀ ਸੁਦੀਪ ਸਿੰਘ ਨੇ ਇਸ ਮਹਾਨ ਕਾਰਜ ਲਈ ਸ਼੍ਰੀ ਧਰਮਰਾਜ ਦੀ ਸ਼ਲਾਘਾ ਕੀਤੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024