ਫਾਜ਼ਿਲਕਾ ਇਲਾਕੇ ਵਿੱਚ ਬੀਐਸਐਫ ਨੇ ਸਰਹੱਦ ਤੋਂ 25 ਕਿਲੋ ਹੈਰੋਇਨ ਕੀਤੀ ਬਰਾਮਦ
- 269 Views
- kakkar.news
- December 21, 2022
- Crime National Punjab
ਫਾਜ਼ਿਲਕਾ ਇਲਾਕੇ ਵਿੱਚ ਬੀਐਸਐਫ ਨੇ ਸਰਹੱਦ ਤੋਂ 25 ਕਿਲੋ ਹੈਰੋਇਨ ਕੀਤੀ ਬਰਾਮਦ
ਫਾਜ਼ਿਲਕਾ21 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਫਾਜ਼ਿਲਕਾ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨੀ ਸਮੱਗਲਰਾਂ ਨਾਲ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਕਰੀਬ 25 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਟੀ ਅਜਾਇਬ ਸਿੰਘ ਨੇੜੇ ਪੈਂਦੇ ਇਲਾਕੇ ‘ਚ ਸਰਹੱਦੀ ਵਾੜ ਦੇ ਦੋਵੇਂ ਪਾਸੇ ਤਸਕਰਾਂ ਦੀ ਕੁਝ ਸ਼ੱਕੀ ਹਰਕਤ ਵੇਖੀ।ਤੁਰੰਤ ਕਾਰਵਾਈ ਕਰਦਿਆਂ ਬੀਐਸਐਫ ਦੇ ਜਵਾਨਾਂ ਨੇ ਸਰਹੱਦੀ ਵਾੜ ਸਾਹਮਣੇ ਪਾਕਿਸਤਾਨੀ ਤਸਕਰਾਂ ‘ਤੇ ਤੁਰੰਤ ਗੋਲ਼ੀਬਾਰੀ ਕਰ ਦਿੱਤੀ। ਹਾਲਾਂਕਿ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਤਸਕਰ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਅਧਿਕਾਰੀਆਂ ਨੇ ਬਾਰਡਰ ਕੰਡਿਆਲੀ ਤਾਰ ਦੇ ਅੱਗੇ ਤੋਂ 12 ਫੁੱਟ ਲੰਬਾਈ ਦੀ ਇੱਕ ਪੀਵੀਸੀ ਪਾਈਪ ਅਤੇ ਇੱਕ ਸ਼ਾਲ ਦੇ ਨਾਲ ਪੀਲੀ ਟੇਪ ਵਿੱਚ ਲਪੇਟੀ ਹੈਰੋਇਨ ਦੇ ਕੁੱਲ 21 ਪੈਕਟ ਬਰਾਮਦ ਕੀਤੇ ਹਨ।ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026