ਹਰੇਕ ਯੋਗ ਨਾਗਰਿਕ ਆਪਣੀ ਵੋਟ ਜਰੂਰ ਬਣਾਵੇ ਅਤੇ ਚੋਣਾਂ ਸਮੇਂ ਮਤਦਾਨ ਜਰੂਰ ਕਰੇ—ਡਿਪਟੀ ਕਮਿਸ਼ਨਰ —ਚੋਣ ਪ੍ਰਕ੍ਰਿਆ ਅਤੇ ਸਵੀਪ ਗਤੀਵਿਧੀਆਂ ਵਿਚ ਵਧੀਆਂ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ
- 95 Views
- kakkar.news
- January 25, 2023
- Punjab
ਹਰੇਕ ਯੋਗ ਨਾਗਰਿਕ ਆਪਣੀ ਵੋਟ ਜਰੂਰ ਬਣਾਵੇ ਅਤੇ ਚੋਣਾਂ ਸਮੇਂ ਮਤਦਾਨ ਜਰੂਰ ਕਰੇ—ਡਿਪਟੀ ਕਮਿਸ਼ਨਰ —ਚੋਣ ਪ੍ਰਕ੍ਰਿਆ ਅਤੇ ਸਵੀਪ ਗਤੀਵਿਧੀਆਂ ਵਿਚ ਵਧੀਆਂ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ
ਫਾਜਿ਼ਲਕਾ, 25 ਜਨਵਰੀ 2023 (ਅਨੁਜ ਕੱਕੜ ਟੀਨੂੰ)
13ਵੇਂ ਕੌਮੀ ਵੋਟਰ ਦਿਵਸ ਦੇ ਸਬੰਧ ਵਿਚ ਜਿ਼ਲ੍ਹਾ ਪੱਧਰੀ ਪ੍ਰੋਗਰਾਮ ਐਮਆਰ ਕਾਲਜ ਵਿਚ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਕਮ ਜਿ਼ਲ੍ਹਾ ਚੋਣ ਅਫ਼ਸਰ ਡਾ: ਸੇਨੂੰ ਦੁੱਗਲ ਆਈਏਐਸ ਨੇ ਕਿਹਾ ਕਿ ਹਰੇਕ ਯੋਗ ਨਾਗਰਿਕ ਨੂੰ ਆਪਣੀ ਵੋਟ ਜਰੂਰ ਬਣਵਾਉਣੀ ਚਾਹੀਦੀ ਹੈ ਅਤੇ ਜਦੋਂ ਚੋਣਾਂ ਹੋਣ ਮਤਦਾਨ ਜਰੂਰ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਵੋਟਰ ਦਿਵਸ ਦਾ ਥੀਮ ਹੈ ਵੋਟ ਵਰਗਾ ਕੁਝ ਨਹੀਂ, ਵੋਟ ਜਰੂਰ ਪਾਵਾਂਗੇ ਅਸੀਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਚੋਣ ਕਮਿਸ਼ਨ ਨਵੇਂ ਬਾਲਗ ਹੋ ਰਹੇ ਨੌਜਵਾਨਾਂ ਲਈ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਚਾਰ ਮੌਕੇ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰ ਹੁਣ 1 ਜਨਵਰੀ, 1 ਅਪ੍ਰੈਲ, 1 ਜ਼ੁਲਾਈ ਅਤੇ 1 ਅਕਤੂਬਰ ਨੂੰ ਜ਼ੇਕਰ 18 ਸਾਲ ਉਮਰ ਪੂਰੀ ਹੁੰਦੀ ਹੋਵੇ ਤਾਂ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟ ਬਣਵਾਉਣ ਲਈ ਬੀਐਲਓ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਜਾਂ ਚੋਣ ਕਮਿਸ਼ਨ ਦੇ ਪੋਰਟਲ ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਐਸਡੀਐਮ ਸ੍ਰੀ ਨਿਕਾਸ ਖੀਂਚੜ ਆਈਏਐਸ ਨੇ ਵੋਟਰ ਦਿਵਸ ਦੇ ਮਹੱਤਵ ਤੋਂ ਹਾਜਰੀਨ ਨੂੰ ਜਾਣੂ ਕਰਵਾਇਆ। ਇਸ ਮੌਕੇ ਜਿ਼ਲ੍ਹਾ ਪੀਡਬਲਯੂਡੀ ਆਇਕਨ ਰੇਖਾ ਨੇ ਆਪਣਾ ਨਾਚ ਵੀ ਪੇਸ਼ ਕੀਤਾ। ਇਸੇ ਤਰਾਂ ਜਿ਼ਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਿਚ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਲਖਵੀਰ ਕੌਰ (ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਚੱਕ ਸੈਦੋਕੇ ) ਨੇ ਆਪਣਾ ਭਾਸ਼ਣ ਵੀ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਅਤੇ ਸਵੀਪ ਗਤੀਵਿਧੀਆਂ ਵਿਚ ਚੰਗਾ ਉਪਰਾਲਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੰਸ਼ਸਾਂ ਪੱਤਰ ਵੀ ਦਿੱਤੇ।
ਉਨ੍ਹਾਂ ਨੇ ਫਾਜਿ਼ਲਕਾ ਦੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਨੂੰ ਜਿ਼ਲ੍ਹੇ ਦੇ ਸਭ ਤੋਂ ਵਧੀਆਂ ਈਆਰਓ ਲਈ ਸਨਮਾਨਿਤ ਕੀਤਾ। ਸਭ ਤੋਂ ਵਧੀਆ ਨੋਡਲ ਅਫਸਰ (ਸਿੱਖਿਆ ਸੰਸਥਾਵਾਂ) ਵਜੋਂ ਐਮਆਰ ਕਾਲਜ ਦੇ ਪ੍ਰਦੀਪ ਕੁਮਾਰ, ਵਧੀਆ ਬੀਐਲਓ ਲਈ ਅਮਨਦੀਪ ਸਿੰਘ, ਪੀਡਬਲਯੂਡੀ ਵੋਟਰ ਕੋਆਰਡੀਨੇਟਰ ਵਜੋਂ ਪ੍ਰਵੀਨ ਲਤਾ ਕੰਬੋਜ਼ ਅਤੇ ਹਰਚਰਨ ਸਿੰਘ ਬਰਾੜ ਨੂੰ ਪ੍ਰੰਸਸਾ ਪੱਤਰ ਦਿੱਤਾ ਗਿਆ। ਸਵੀਪ ਆਇਕਨ ਪ੍ਰਿੰਸੀਪਲ ਰਾਜਿੰਦਰ ਵਿਖੋਣਾ, ਇਲੈਕਸ਼ਨ ਸੈਲ ਫਾਜਿ਼ਲਕਾ ਇੰਚਾਰਜ ਹਰਦੀਪ ਸਿੰਘ ਬਰਾੜ, ਸਿੱਖਿਆ ਵਿਭਾਗ ਤੋਂ ਵਿਜੈ ਕੁਮਾਰ, ਪ੍ਰਿੰਸੀਪਲ ਬਲਦੇਵ ਸਿੰਘ, ਰਾਮ ਸਿੰਘ ਐਮਆਰ ਕਾਲਜ ਤੋਂ ਅਤੇ ਸੌਰਵ ਕਾਮਰਾ ਨੂੰ ਵੀ ਸਵੀਪ ਗਤੀਵਿਧੀਆਂ ਵਿਚ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ।ਇਸ ਤੋਂ ਬਿਨ੍ਹਾਂ ਵਿਦਿਆਰਥੀਆਂ ਵਿਚੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਚੱਕ ਸੈਦੋਕੀ ਤੋਂ ਲਖਵੀਰ ਕੌਰ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਝੁਰੜ ਖੇੜਾ ਤੋਂ ਮਨੰਤ ਨੂੰ ਵੀ ਸਨਮਾਨਿਤ ਕੀਤਾ ਗਿਆ।

