Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਪ੍ਰਵਾਨਿਤ ਨਕਸੇ਼ ਤੋਂ ਉਲਟ ਜਾ ਕੇ ਦੁਕਾਨ ਵਾਧਾ ਕਰਨ ਵਾਲੇ 55 ਲੋਕਾਂ ਨੂੰ ਨਗਰ ਨਿਗਮ ਅਬੋਹਰ ਨੇ ਜਾਰੀ ਕੀਤੇ ਨੋਟਿਸ
- 133 Views
- kakkar.news
- January 27, 2023
- Punjab
ਪ੍ਰਵਾਨਿਤ ਨਕਸੇ਼ ਤੋਂ ਉਲਟ ਜਾ ਕੇ ਦੁਕਾਨ ਵਾਧਾ ਕਰਨ ਵਾਲੇ 55 ਲੋਕਾਂ ਨੂੰ ਨਗਰ ਨਿਗਮ ਅਬੋਹਰ ਨੇ ਜਾਰੀ ਕੀਤੇ ਨੋਟਿਸ
ਅਬੋਹਰ, ਫਾਜਿਲ਼ਕਾ, 27 ਜਨਵਰੀ 2023 ਅਨੁਜ ਕੱਕੜ ਟੀਨੂੰ
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਅਬੋਹਰ ਡਾ: ਸੇਨੂੰ ਦੁੱਗਲ ਦੇ ਨਿਰਦੇਸ਼ਾਂ ਤੇ ਨਗਰ ਨਿਗਮ ਅਬੋਹਰ ਵੱਲੋਂ ਅਜਿਹੇ 55 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਜਿੰਨ੍ਹਾ ਨੇ ਪ੍ਰਵਾਨਿਤ ਨਕਸ਼ੇ ਤੋਂ ਉਲਟ ਜਾ ਕੇ ਆਪਣੀ ਦੁਕਾਨ ਦਾ ਵਾਧਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਬਾਜਾਰਾਂ ਵਿਚ ਜਿਵੇਂ ਕਿ ਨਿਰੰਕਾਰੀ ਰੋਡ ਤੇ ਦੁਕਾਨਾਂ ਅੱਗੇ ਬਰਾਮਦੇ ਛੱਡੇ ਗਏ ਸਨ ਤਾਂ ਜ਼ੋ ਇੱਥੇ ਰਾਹਗੀਰ ਆ ਜਾ ਸਕਨ ਅਤੇ ਬਾਜਾਰ ਦੀ ਇਕ ਸੁੰਦਰ ਦਿੱਖ ਬਣੇ ਪਰ ਕੁਝ ਦੁਕਾਨਦਾਰਾਂ ਨੇ ਬਿਨ੍ਹਾਂ ਪ੍ਰਵਾਨਗੀ ਇੰਨ੍ਹਾਂ ਬਰਾਮਦਿਆਂ ਨੂੰ ਹੀ ਆਪਣੀ ਦੁਕਾਨ ਵਿਚ ਸ਼ਾਮਿਲ ਕਰ ਲਿਆ ਅਤੇ ਇਸ ਤਰਾਂ ਕਰਨ ਨਾਲ ਬਾਜਾਰ ਹੋਰ ਭੀੜੇ ਹੋ ਗਏ।
ਇਸ ਲਈ ਨਗਰ ਨਿਗਮ ਨੇ ਹੁਣ ਆਪਣੇ ਨਿਯਮਾਂ ਅਨੁਸਾਰ ਅਜਿਹੇ ਲੋਕਾਂ ਖਿਲਾਫ ਨੋਟਿਸ ਜਾਰੀ ਕੀਤੇ ਹਨ ਅਤੇ ਇਹ ਕਾਰਵਾਈ ਹਾਲੇ ਹੋਰ ਵੀ ਜਾਰੀ ਰਹੇਗੀ ਅਤੇ ਜਿਸ ਕਿਸੇ ਨੇ ਵੀ ਸਰਕਾਰੀ ਸੜਕ ਵੱਲ ਨਜਾਇਜ ਕਬਜਾ ਕੀਤਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਅਪੀਲ ਕੀਤੀ ਹੈ ਕਿ ਬਜਾਰਾਂ ਦੀ ਸੁੰਦਰਤਾ ਸਭ ਦੇ ਹਿੱਤ ਵਿਚ ਹੈ ਅਤੇ ਇਸ ਲਈ ਸਭ ਨੂੰ ਇਸ ਮੁਹਿੰਮ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਨਜਾਇਜ ਪੱਕਾ ਜਾਂ ਆਰਜੀ ਕਬਜਾ ਕੀਤਾ ਹੈ ਉਹ ਕਬਜਾ ਛੱਡ ਦੇਵੇ ਤਾਂ ਜ਼ੋ ਬਾਜਾਰ ਸਾਫ ਸੁਥਰੇ, ਖੁੱਲੇ ਢੁੱਲੇ ਹੋਣ ਅਤੇ ਲੋਕਾਂ ਨੂੰ ਸਹੁਤਲ ਹੋਵੇ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਨਗਰ ਨਿਗਮ ਵੱਲੋਂ ਪਾਸ ਨਕਸ਼ੇ ਅਨੁਸਾਰ ਹੀ ਉਸਾਰੀ ਕੀਤੀ ਜਾਵੇ ਅਤੇ ਆਪਣੇ ਪੱਧਰ ਤੇ ਨਕਸ਼ੇ ਵਿਚ ਬਦਲਾਅ ਨਾ ਕੀਤਾ ਜਾਵੇ।

Categories

Recent Posts

- October 15, 2025