Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਚਾਨਣ ਵਾਲਾਂ ਨੂੰ ਬਣਾਵਾਂਗੇ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੂਰਾ-ਹਰਜੋਤ ਸਿੰਘ ਬੈਂਸ
- 127 Views
- kakkar.news
- January 27, 2023
- Education Punjab
ਚਾਨਣ ਵਾਲਾਂ ਨੂੰ ਬਣਾਵਾਂਗੇ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੂਰਾ-ਹਰਜੋਤ ਸਿੰਘ ਬੈਂਸ
ਫਾਜਿਲ਼ਕਾ, , 27 ਜਨਵਰੀ 2023 ਅਨੁਜ ਕੱਕੜ ਟੀਨੂੰ
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਜੀ ਬੈਂਸ ਨੇ ਉਚੇਚੇ ਤੌਰ ਤੇ ਸਮਾਰਟ ਸਕੂਲ ਚਾਨਣ ਵਾਲਾ ਵਿਜਟ ਕੀਤਾ। ਉਹਨਾਂ ਨੇ ਕਿਹਾ ਕਿ ਸਿੱਖਿਆ ਉਹਨਾਂ ਦੀ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਸਕੂਲਾ ਦੇ ਵਿਕਾਸ ਲਈ ਸਰਕਾਰ ਵੱਡੇ ਪੱਧਰ ਤੇ ਨਿਵੇਸ਼ ਕਰ ਰਹੀ ਹੈ। ਸਕੂਲ ਆਫ ਐਮੀਨੈਂਸ ਸਮੇਤ ਸਮੂਹ ਸਕੂਲਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਪਹਿਲ ਦੇ ਆਧਾਰ ਤੇ ਅਧਿਆਪਕਾ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਚਾਨਣ ਵਾਲਾਂ ਸਕੂਲ ਬਾਰੇ ਜ਼ੋ ਸੁਣਿਆ ਸੀ ਉਸ ਨੇ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ। ਉਹਨਾਂ ਕਿਹਾ ਕਿ ਚਾਨਣ ਵਾਲਾ ਸਕੂਲ ਨੂੰ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੁਰਾ ਬਣਾਵਾਂਗੇ।ਇਸ ਖੇਤਰ ਦੇ ਪਿੰਡ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਾਡੇ ਇਸ ਸਕੂਲ ਨੂੰ ਸੱਭ ਸਹੂਲਤਾਂ ਨਾਲ ਲੈਸ ਕਰਾਂਗੇ।

ਉਹਨਾਂ ਕਿਹਾ ਕਿ ਸਰਕਾਰ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਰਦਾਰ ਹਰਜੋਤ ਸਿੰਘ ਬੈਂਸ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਸਕੂਲ ਦਾ ਇੱਕ ਇੱਕ ਪੱਖ ਬਹੁਤ ਬਾਰੀਕੀ ਨਾਲ ਜਾਣਿਆ ਤੇ ਇਸ ਵੱਡੇ ਉਪਰਾਲੇ ਲਈ ਸਮੁੱਚੀ ਟੀਮ ਚਾਨਣ ਵਾਲਾ ਦੀ ਬਹੁਤ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਸਮੂਹ ਸਟਾਫ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਸਟਾਫ ਨੂੰ ਆਪਣੇ ਪਣ ਦਾ ਅਹਿਸਾਸ ਕਰਵਾਇਆ। ਜਲਦੀ ਹੀ ਦੁਬਾਰਾ ਮਿਲਣ ਦਾ ਵਾਅਦਾ ਕਰ ਕੇ ਆਪਣੇ ਨਿਮਰ ਸੁਭਾਅ ਨਾਲ ਸਭ ਦਾ ਦਿਲ ਜਿੱਤ ਕੇ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਦੀ ਅਗਵਾਈ ਯਕੀਨਨ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਤੱਕ ਲੈ ਕੇ ਜਾਵੇਗੀ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸਵੀਕਾਰ ਗਾਂਧੀ,ਮੈਡਮ ਸ਼ਵੇਤਾ ਕੁਮਾਰੀ,ਮੈਡਮ ਰੇਨੂੰ ਬਾਲਾ, ਮੈਡਮ ਗੁਰਮੀਤ ਕੌਰ,ਮੈਡਮ ਸੈਲਿਕਾ,ਗੌਰਵ ਮਦਾਨ , ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ ਅਤੇ ਸਹਿਯੋਗੀ ਸਟਾਫ ਮੈਡਮ ਰਜਨੀ ਬਾਲਾ, ਪਲਵਿੰਦਰ ਕੌਰ, ਪ੍ਰਿਅੰਕਾ, ਅਮਨਦੀਪ ਕੌਰ, ਪਰਵਿੰਦਰ, ਹਰਪ੍ਰੀਤ ਕੌਰ ਸੁਨੀਤਾ ਰਾਣੀ , ਆਂਗਣਵਾੜੀ ਸਟਾਫ ਮੈਡਮ ਪੂਨਮ, ਭਰਪੂਰ ਕੌਰ, ਬਲਜੀਤ ਕੌਰ ਅਤੇ ਰਜਨੀ ਮੌਜੂਦ ਸਨ।
Categories

Recent Posts

